22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮੰਡੀ ਗੋਬਿੰਦਗੜ੍ਹ ’ਚ ਜੀ. ਐਸ. ਟੀ. ਚੋਰੀ ਦੇ ਤਿੰਨ ਮਾਮਲੇ ਦਰਜ, ਕਰੋੜਾਂ ਰੁਪਏ ਦੀ ਧੋਖਾਧੜੀ ਦੇ ਦੋਸ਼

ਮੰਡੀ ਗੋਬਿੰਦਗੜ੍ਹ, 21 ਅਗਸਤ (ਰਾਜੇਸ਼ ਸ਼ਰਮਾ)-ਜੀ. ਐਸ.

Ad Position 21
No active advertisement
ਅਜੀਤ ਡੈਸਕ 22-08-2026
ਮੰਡੀ ਗੋਬਿੰਦਗੜ੍ਹ, 21 ਅਗਸਤ (ਰਾਜੇਸ਼ ਸ਼ਰਮਾ)-ਜੀ. ਐਸ. ਟੀ. ਚੋਰੀ ਤੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਥਾਣਾ ਮੰਡੀ ਗੋਬਿੰਦਗੜ੍ਹ ਵਿਚ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਰਾਜ ਕਰ ਅਫ਼ਸਰ ਵਾਰਡ ਨੰਬਰ 5 ਮੰਡੀ ਗੋਬਿੰਦਗੜ੍ਹ ਜਸਪ੍ਰੀਤ ਸਿੰਘ ਮੱਲ੍ਹੀ ਵਲੋਂ ਭੇਜੇ ਗਏ ਪੱਤਰਾਂ ਦੇ ਆਧਾਰ ’ਤੇ 20 ਅਗਸਤ ਨੂੰ ਭਾਰਤੀ ਨਿਆਂ ਸਾਹਿਤਾ ਦੀ ਧਾਰਾ 318(4) ਤਹਿਤ ਤਿੰਨ ਮੁਕੱਦਮੇ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਵਿਚ ਨਰਿੰਦਰ ਸਿੰਘ, ਜੋ ਐਨ. ਕੇ. ਟਰੇਡਰਜ਼ ਮੰਡੀ ਗੋਬਿੰਦਗੜ੍ਹ ਦੇ ਨਾਂਅ ’ਤੇ ਫ਼ਰਮ ਚਲਾ ਰਿਹਾ ਹੈ, ’ਤੇ ਸਾਲ 2024 ਤੋਂ 2026 ਤੱਕ ਵੱਖ-ਵੱਖ ਫ਼ਰਮਾਂ ਨੂੰ ਮਾਲ ਵੇਚ ਕੇ ਕਰੋੜਾਂ ਰੁਪਏ ਦਾ ਜੀ. ਐਸ. ਟੀ. ਚੋਰੀ ਕਰਨ ਤੇ ਸਰਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਹਨ। ਦੂਜੇ ਮਾਮਲੇ ਵਿਚ ਕਿੰਗਰਾਜ, ਜੋ ਕੇ. ਐਚ. ਟਰੇਡਰਜ਼ ਦੇ ਨਾਂਅ ’ਤੇ ਕਾਰੋਬਾਰ ਕਰਦਾ ਹੈ, ’ਤੇ ਸਾਲ 2024 ਦੌਰਾਨ ਵੱਖ-ਵੱਖ ਫ਼ਰਮਾਂ ਨੂੰ ਮਾਲ ਵੇਚ ਕੇ ਜੀ. ਐਸ. ਟੀ. ਦੀ ਚੋਰੀ ਕਰਨ ਤੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਤੀਜੇ ਮਾਮਲੇ ’ਚ ਹਨੀਸ਼ ਕੁਮਾਰ, ਜੋ ਹਨੀਸ਼ ਐਂਟਰਪ੍ਰਾਈਜ਼ਿਜ਼ ਦੇ ਨਾਂਅ ’ਤੇ ਫ਼ਰਮ ਚਲਾ ਰਿਹਾ ਹੈ, ’ਤੇ ਸਾਲ 2024 ਤੋਂ 2026 ਤੱਕ ਕਰੋੜਾਂ ਰੁਪਏ ਦੇ ਜੀ. ਐਸ. ਟੀ. ਦੀ ਚੋਰੀ ਕਰਕੇ ਸਰਕਾਰ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਤਿੰਨਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਰਾਜ ਕਰ ਵਿਭਾਗ ਵਲੋਂ ਦਿੱਤੇ ਗਏ ਰਿਕਾਰਡ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 1 ਕਿੱਲੋ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਪੁੱਤਰ ਵਲੋਂ ਪਿਤਾ ਸਮੇਤ ਚਾਚਾ, ਚਾਚੀ ਤੇ ਕਰਵਾਇਆ ਮੁਕੱਦਮਾ ਦਰਜ ਅਗਲੀ ਖ਼ਬਰ ਭਾਈ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ - ਜਥੇਦਾਰ ਚਨਾਰਥਲ
Ad Position 24