12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੰਦਾਂ ਦਾ ਜਾਂਚ ਕੈਂਪ ਲਗਾਇਆ

ਮੰਡੀ ਗੋਬਿੰਦਗੜ੍ਹ, 11 ਅਗਸਤ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)- ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ, ਮੰਡੀ ਗੋਬਿੰਦਗੜ੍ਹ ਨੇ ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਮਾਡਲ ਸਕੂਲ ਗੁਰੂ ਕੀ ਨਗਰੀ ਵਿਖੇ ਬੱਚਿਆਂ ਲਈ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ। ਇਸ ਮੌਕੇ ਪ੍ਰੋਜੈਕਟ ਇੰਚਾਰਜ ਡਾ.

Ad Position 21
No active advertisement
ਅਜੀਤ ਡੈਸਕ 12-08-2026
ਮੰਡੀ ਗੋਬਿੰਦਗੜ੍ਹ, 11 ਅਗਸਤ (ਇਕਬਾਲਦੀਪ ਸੰਧੂ, ਰਾਜੇਸ਼ ਸ਼ਰਮਾ)- ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ, ਮੰਡੀ ਗੋਬਿੰਦਗੜ੍ਹ ਨੇ ਸਥਾਨਕ ਸਰਕਾਰੀ ਐਲੀਮੈਂਟਰੀ ਸਮਾਰਟ ਮਾਡਲ ਸਕੂਲ ਗੁਰੂ ਕੀ ਨਗਰੀ ਵਿਖੇ ਬੱਚਿਆਂ ਲਈ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਲਗਾਇਆ। ਇਸ ਮੌਕੇ ਪ੍ਰੋਜੈਕਟ ਇੰਚਾਰਜ ਡਾ. ਹਰਜਿੰਦਰ ਪੂਨੀਆ ਨੇ ਦੱਸਿਆ ਕਿ 200 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਸਾਰੇ ਬੱਚਿਆਂ ਨੂੰ ਬੁਰਸ਼ ਅਤੇ ਟੁੱਥ ਪੇਸਟ ਵੀ ਦਿੱਤੇ ਗਏ। ਇਸ ਦੌਰਾਨ ਬੱਸੀ ਮਲਟੀਪਲ ਡੈਂਟਲ ਕਲੀਨਿਕ ਦੇ ਮਾਹਿਰ ਡਾ. ਇੰਦਰਪ੍ਰੀਤ ਬੱਸੀ, ਡਾ. ਰਿਦਮ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਦੰਦਾਂ ਦੀ ਜਾਂਚ ਦੇ ਨਾਲ ਦੇਖਭਾਲ ਦੇ ਸੁਝਾਅ ਦਿੱਤੇ। ਜਦਕਿ ਟਰੱਸਟ ਨੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ, ਪ੍ਰਿਯੰਕਾ ਅਤੇ ਪ੍ਰਿਆ ਦੋਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਹ ਕੈਂਪ ਗੁਪਤਾ ਪਰਿਵਾਰ ਵਲੋਂ ਟਰੱਸਟ ਦੇ ਖ਼ਜ਼ਾਨਚੀ ਧਰਮਪਾਲ ਗੁਪਤਾ ਦੀ ਧੀ ਵੰਸ਼ਿਕਾ ਗੁਪਤਾ ਦੇ ਜਨਮ ਦਿਨ ’ਤੇ ਲਗਾਇਆ ਗਿਆ ਸੀ। ਉਨ੍ਹਾਂ ਸਕੂਲ ਦੇ ਸਾਰੇ ਬੱਚਿਆਂ ਨੂੰ ਫਲ ਵੀ ਵੰਡੇ। ਇਸ ਮੌਕੇ ਟਰੱਸਟ ਦੇ ਪ੍ਰਧਾਨ ਸਤੀਸ਼ ਉੱਪਲ, ਸਕੱਤਰ ਸੁਨੀਲ ਮਿੱਤਲ, ਕੈਸ਼ੀਅਰ ਧਰਮਪਾਲ ਗੁਪਤਾ, ਬਿਮਲ ਕਾਕੜੀਆ, ਪ੍ਰੋਜੈਕਟ ਇੰਚਾਰਜ ਡਾ. ਹਰਜਿੰਦਰ ਪੂਨੀਆ, ਕੌਂਸਲ ਸਕੱਤਰ ਰਾਕੇਸ਼ ਜਿੰਦਲ, ਸੰਜੇ ਗੋਇਲ, ਵਿਵੇਕ ਸਿੰਗਲਾ ਟਰੱਸਟੀ ਹਾਜ਼ਰ ਸਨ। ਸਕੂਲ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਨਸਰਾਲੀ ਵਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ। ਕੈਂਪ ਵਿਚ ਸਕੂਲ ਅਧਿਆਪਕਾ ਨਵਦੀਪ ਕੌਰ, ਮਨਦੀਪ ਕੌਰ, ਹਰਦੀਪ ਸਿੰਘ, ਅਮ੍ਰਿੰਤਪਾਲ, ਸੋਨੀਆ ਕੌਸ਼ਲ, ਸੁਮਨ ਲਤਾ, ਰੁਕਮਣੀ, ਮਨਦੀਪ ਕੌਰ, ਰੀਮਾ ਰਾਣੀ, ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਦੇ ਨਰਸਿੰਗ ਸਕੂਲ ਨੇ ਵਿਸ਼ਵ ਬ੍ਰੈਸਟ ਫੀਡਿੰਗ ਵੀਕ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ ਨਿਯੁਕਤ ਕੌਮੀ ਮੀਤ ਪ੍ਰਧਾਨ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਦਾ ਸਨਮਾਨ
Ad Position 24