13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜੀ. ਪੀ. ਸੀ. ਦੀਆਂ ਵਿਦਿਆਰਥਣਾਂ ਨੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਮੰਡੀ ਗੋਬਿੰਦਗੜ੍ਹ, 11 ਅਗਸਤ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਮਈ, 2026 ਵਿਚ ਆਯੋਜਿਤ ਬੀ. ਸੀ.

Ad Position 21
No active advertisement
ਅਜੀਤ ਡੈਸਕ 12-08-2026
ਮੰਡੀ ਗੋਬਿੰਦਗੜ੍ਹ, 11 ਅਗਸਤ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਮਈ, 2026 ਵਿਚ ਆਯੋਜਿਤ ਬੀ.ਸੀ.ਏ.-ਚੌਥਾ ਸਮੈਸਟਰ ਐਮ.ਏ (ਅੰਗਰੇਜ਼ੀ) ਚੌਥਾ ਸਮੈਸਟਰ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਬੀ.ਸੀ.ਏ-ਚੌਥਾ ਸਮੈਸਟਰ ਵਿਚ, ਖੁਸ਼ਪ੍ਰੀਤ ਕੌਰ ਨੇ 7.67 ਐਸ.ਜੀ.ਪੀ.ਏ ਅੰਕਾਂ ਨਾਲ ਕਾਲਜ ਵਿਚ ਪਹਿਲਾ, ਮੀਨਲ ਅਰੋੜਾ ਤੇ ਅਸ਼ੀਤਾ ਸ਼ਰਮਾ ਨੇ 7.58 ਐਸ.ਜੀ.ਪੀ.ਏ ਅੰਕਾਂ ਨਾਲ ਦੂਜਾ, ਪਾਇਲ ਨੇ 7.5 ਐਸ.ਜੀ.ਪੀ.ਏ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਚਾਰ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਡਿਸਟਿੰਕਸ਼ਨ ਨਾਲ ਪਾਸ ਕੀਤੀ। ਐਮ.ਏ (ਅੰਗਰੇਜ਼ੀ) ਵਿਚ-ਚੌਥਾ ਸਮੈਸਟਰ, ਮਹਿਕ ਭੱਲਾ ਨੇ 69.66 ਫ਼ੀਸਦੀ ਅੰਕਾਂ ਨਾਲ ਪਹਿਲਾ, ਪਾਵਨੀ ਸੱਗੜ ਨੇ 63.61 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਦਿਵਿਆਨੀ ਸ਼ਰਮਾ ਨੇ 63 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਇਨ੍ਹਾਂ ਕਲਾਸਾਂ ਦਾ ਸਮੁੱਚਾ ਨਤੀਜਾ ਸੌ ਫ਼ੀਸਦੀ ਰਿਹਾ। ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਤੇ ਨਿਤਿਨ ਸੱਗੜ੍ਹ ਚੇਅਰਮੈਨ, ਜੀ.ਪੀ.ਸੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬੋਹੜਾਂ-ਪਿਪਲਾਂ ਦੀ ਛਾਂ ਥੱਲੇ ਮਨਾਈਆਂ ਜਾਣ ਵਾਲੀਆਂ ਤੀਆਂ ਹੁਣ ਹੋਟਲਾਂ ਦੀ ਰੌਣਕ ਬਣਨ ਲੱਗੀਆਂ ਅਗਲੀ ਖ਼ਬਰ ਭਾਈ ਸਤਵੰਤ ਸਿੰਘ ਨੂੰ ਬਸੀ ਪਠਾਣਾਂ ਤੋਂ ਉਮੀਦਵਾਰ ਬਣਾਏ ਜਾਣ ਦਾ ਸਾਬਕਾ ਚੇਅਰਮੈਨ ਥਾਬਲਾਂ ਨੇ ਕੀਤਾ ਸਵਾਗਤ
Ad Position 24