ਮਾਤਾ ਨੈਣਾ ਦੇਵੀ ਦੀ ਪੈਦਲ ਯਾਤਰਾ ਦੇ ਜਥੇ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੇ ਝੰਡੀ ਦਿਖਾ ਕੇ ਕੀਤਾ ਰਵਾਨਾ
ਬਸੀ ਪਠਾਣਾਂ, 11 ਅਗਸਤ (ਰਜਿੰਦਰ ਸ਼ਰਮਾ)-ਮਾਤਾ ਨੈਣਾਂ ਦੇਵੀ ਦੇ ਦਰਬਾਰ ਲਈ ਅਮਰ ਚੰਦ ਜੱਲ੍ਹੇ ਵਾਲੇ ਮੈਮੋਰੀਅਲ ਯਾਦਗਾਰੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਜਥੇ ’ਚ ਸ਼ਾਮਿਲ ਸ਼ਰਧਾਲੂਆਂ ਦੀ ਪੈਦਲ ਯਾਤਰਾ ਬਸੀ ਪਠਾਣਾਂ ਦੇ ਊਸ਼ਾ ਮਾਤਾ ਮੰਦਰ ਤੋਂ ਰਵਾਨਾ ਹੋਈ । ਸ਼ਰਧਾਲੂਆਂ ਦੇ ਜਥੇ ਨੂੰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ ।
ਬਸੀ ਪਠਾਣਾਂ, 11 ਅਗਸਤ (ਰਜਿੰਦਰ ਸ਼ਰਮਾ)-ਮਾਤਾ ਨੈਣਾਂ ਦੇਵੀ ਦੇ ਦਰਬਾਰ ਲਈ ਅਮਰ ਚੰਦ ਜੱਲ੍ਹੇ ਵਾਲੇ ਮੈਮੋਰੀਅਲ ਯਾਦਗਾਰੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਜਥੇ ’ਚ ਸ਼ਾਮਿਲ ਸ਼ਰਧਾਲੂਆਂ ਦੀ ਪੈਦਲ ਯਾਤਰਾ ਬਸੀ ਪਠਾਣਾਂ ਦੇ ਊਸ਼ਾ ਮਾਤਾ ਮੰਦਰ ਤੋਂ ਰਵਾਨਾ ਹੋਈ । ਸ਼ਰਧਾਲੂਆਂ ਦੇ ਜਥੇ ਨੂੰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ । ਸ੍ਰੀ ਅਗਰਵਾਲ ਨੇ ਸਮੂਹ ਸ਼ਰਧਾਲੂਆਂ ਨੂੰ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਧਾਰਮਿਕ ਯਾਤਰਾਵਾਂ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੀਆਂ ਹਨ । ਉਨ੍ਹਾਂ ਸ਼ਰਧਾਲੂਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਸ਼ਰਧਾਲੂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ 112 ਨੰਬਰ ਰਾਹੀਂ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ । ਇਸ ਮੌਕੇ ਰਣਬੀਰ ਕੁਮਾਰ ਨੇ ਦੱਸਿਆ ਕਿ ਪੈਦਲ ਯਾਤਰਾ ’ਚ ਵੱਡੀ ਗਿਣਤੀ ’ਚ ਮਾਤਾ ਰਾਣੀ ਦੇ ਸ਼ਰਧਾਲੂ ਸ਼ਾਮਿਲ ਹਨ । ਸ਼ਰਧਾਲੂ ਮਾਤਾ ਸ੍ਰੀ ਨੈਣਾਂ ਦੇਵੀ ਦੇ ਦਰਬਾਰ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਨਗੇ । ਯਾਤਰਾ ਦੌਰਾਨ ਸ਼ਰਧਾਲੂਆਂ ਵਲੋਂ ‘ਜੈ ਮਾਤਾ ਦੀ’ ਦੇ ਜੈਕਾਰੇ ਲਗਾਏ ਗਏ । ਇਸ ਮੌਕੇ ਰਣਬੀਰ ਕੁਮਾਰ, ਐਸ.ਐਚ.ਓ.ਬਲਬੀਰ ਸਿੰਘ, ਸਹਾਇਕ ਥਾਣੇਦਾਰ ਤਿਲਕ ਰਾਜ, ਸਹਾਇਕ ਥਾਣੇਦਾਰ ਕਮਲਜੀਤ ਸਿੰਘ, ਸੰਜੀਵ ਕੁਮਾਰ ਕਰਕਰਾ, ਸੁਸ਼ੀਲ ਕੁਮਾਰ ਭੱਟ ਮਾਜਰਾ, ਦੀਪਕ ਸੂਦ, ਦੀਪਕ ਕੁਮਾਰ ਬੰਟੀ, ਬਲਵੰਤ ਸਿੰਘ ਰਾਣਾ, ਹਰਸ਼ ਕੁਮਾਰ, ਪਰਮਵੀਰ ਸਿੰਘ, ਸ਼ਮਸ਼ੇਰ ਸਿੰਘ ਅਤੇ ਕਈ ਹੋਰ ਮਾਤਾ ਦੇ ਸ਼ਰਧਾਲੂ ਹਾਜ਼ਰ ਸਨ ।