11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਾਜ਼ੀਗਰ ਬਸਤੀ ਅਮਲੋਹ ਵਿਖੇ ਸਾਉਣ ਦੀਆਂ ਤੀਆਂ ਦਾ ਤਿਉਹਾਰ ਮਨਾਇਆ

ਅਮਲੋਹ, 10 ਅਗਸਤ (ਕੇਵਲ ਸਿੰਘ)-ਬਾਜ਼ੀਗਰ ਬਸਤੀ ਅਮਲੋਹ ਵਿਖੇ ਸਾਉਣ ਦੀਆਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਇਲਾਕੇ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਲੋਕ-ਵਿਰਸੇ ਨਾਲ ਜੁੜੀਆਂ ਰਵਾਇਤਾਂ ਨੂੰ ਯਾਦ ਕੀਤਾ।

Ad Position 21
No active advertisement
ਅਜੀਤ ਡੈਸਕ 11-08-2026
ਅਮਲੋਹ, 10 ਅਗਸਤ (ਕੇਵਲ ਸਿੰਘ)-ਬਾਜ਼ੀਗਰ ਬਸਤੀ ਅਮਲੋਹ ਵਿਖੇ ਸਾਉਣ ਦੀਆਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਇਲਾਕੇ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਲੋਕ-ਵਿਰਸੇ ਨਾਲ ਜੁੜੀਆਂ ਰਵਾਇਤਾਂ ਨੂੰ ਯਾਦ ਕੀਤਾ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਕਿਰਨਦੀਪ ਕੌਰ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਪਹੁੰਚਣ ’ਤੇ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੀਬੀ ਕਿਰਨਦੀਪ ਕੌਰ ਖੰਨਾ ਨੇ ਕਿਹਾ ਕਿ ਤੀਆਂ ਪੰਜਾਬ ਦੇ ਅਮੀਰ ਸਭਿਆਚਾਰ, ਲੋਕ-ਵਿਰਸੇ ਤੇ ਧੀਆਂ-ਭੈਣਾਂ ਦੀਆਂ ਖ਼ੁਸ਼ੀਆਂ ਨਾਲ ਜੁੜਿਆ ਰਵਾਇਤੀ ਤਿਉਹਾਰ ਹੈ। ਇਹ ਤਿਉਹਾਰ ਔਰਤਾਂ ਨੂੰ ਆਪਸੀ ਮਿਲਵਰਤਨ ਤੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਪੰਜਾਬੀ ਲੋਕ-ਗੀਤਾਂ, ਗਿੱਧੇ, ਬੋਲੀਆਂ ਤੇ ਪੁਰਾਤਨ ਰਵਾਇਤਾਂ ਨੂੰ ਸੰਭਾਲਣ ਲਈ ਬਹੁਤ ਜ਼ਰੂਰੀ ਹਨ। ਸਾਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲ ਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਨਿਰੰਤਰ ਉਪਰਾਲੇ ਕਰਨੇ ਚਾਹੀਦੇ ਹਨ। ਸਮਾਗਮ ਦੌਰਾਨ ਔਰਤਾਂ ਨੇ ਗਿੱਧਾ, ਬੋਲੀਆਂ ਤੇ ਤੀਆਂ ਦੀਆਂ ਰਵਾਇਤੀ ਗਤੀਵਿਧੀਆਂ ਰਾਹੀਂ ਖ਼ੂਬ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਅੰਤ ਵਿਚ ਪ੍ਰਬੰਧਕਾਂ ਵਲੋਂ ਬੀਬੀ ਕਿਰਨਦੀਪ ਕੌਰ ਖੰਨਾ ਸਮੇਤ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੇ ਸੰਤ ਬਾਬਾ ਗੁਰਚਰਨ ਦਾਸ ਰੋੜੇਵਾਲ ਵਾਲਿਆਂ ਨੂੰ ਬਰਸੀ ਸਮਾਗਮ ਦਾ ਦਿੱਤਾ ਸੱਦਾ ਪੱਤਰ ਅਗਲੀ ਖ਼ਬਰ ਮਾਜਰਾ ਮੰਨਾਂ ਸਿੰਘ ਵਾਲਾ ਵਿਖੇ ਤੀਆਂ ਦਾ ਤਿਉਹਾਰ ਨਾਲ ਮਨਾਇਆ
Ad Position 24