09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਿਦੇਸ਼ ਭੇਜਣ ਦੇ ਨਾਂਅ ’ਤੇ 73.33 ਲੱਖ ਦੀ ਕਥਿਤ ਠੱਗੀ, ਚੰਡੀਗੜ੍ਹ ’ਚ ਵੀਜ਼ਾ ਕੰਸਲਟੈਂਟਾਂ ਵਿਰੁੱਧ 6 ਮਾਮਲੇ ਦਰਜ

ਚੰਡੀਗੜ੍ਹ, 8 ਅਗਸਤ (ਕਪਿਲ ਵਧਵਾ)-ਵਿਦੇਸ਼ ਭੇਜਣ ਅਤੇ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਸੈਕਟਰ-17 ਅਤੇ ਸੈਕਟਰ-34 ਥਾਣਿਆਂ ਵਿਚ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਵੀਜ਼ਾ ਕੰਸਲਟੈਂਟਾਂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 09-08-2026
ਚੰਡੀਗੜ੍ਹ, 8 ਅਗਸਤ (ਕਪਿਲ ਵਧਵਾ)-ਵਿਦੇਸ਼ ਭੇਜਣ ਅਤੇ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਸੈਕਟਰ-17 ਅਤੇ ਸੈਕਟਰ-34 ਥਾਣਿਆਂ ਵਿਚ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ’ਤੇ ਵੀਜ਼ਾ ਕੰਸਲਟੈਂਟਾਂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿਚ ਸ਼ਿਕਾਇਤਕਰਤਾਵਾਂ ਤੋਂ ਕਥਿਤ ਤੌਰ ਤੇ ਕੁੱਲ 73 ਲੱਖ 33 ਹਜ਼ਾਰ ਰੁਪਏ ਦੀ ਕਥਿਤ ਠੱਗੀ ਸਾਹਮਣੇ ਆਈ ਹੈ। ਜਾਣਾਕਰੀ ਅਨੁਸਾਰ ਥਾਣਾ ਸੈਕਟਰ-17 ਵਿਚ ਮੁਹਾਲੀ ਵਾਸੀ ਇਕ ਔਰਤ ਦੀ ਸ਼ਿਕਾਇਤ ’ਤੇ ਗੁਰਦੀਪ ਸਿੰਘ ਉਰਫ਼ ਗਗਨਦੀਪ, ਡੇਵਿਡ ਅਰੋੜਾ, ਪ੍ਰਦੀਪ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸੈਕਟਰ-17 ਸਥਿਤ ਵੀਜ਼ਾ ਦਫ਼ਤਰ ਦੇ ਇਨ੍ਹਾਂ ਵਿਅਕਤੀਆਂ ਨੇ ਵਰਕ ਵੀਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਉਸ ਤੋਂ 16 ਲੱਖ 76 ਹਜ਼ਾਰ ਰੁਪਏ ਲੈ ਲਏ। ਇਸ ਮਾਮਲੇ ਵਿਚ ਬੀ.ਐਨ.ਐਸ. ਦੀਆਂ ਧਾਰਾਵਾਂ 318(4), 336(3 ), 338, 340, 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਥਾਣੇ ਵਿਚ ਸੋਨੀਪਤ ਜ਼ਿਲ੍ਹੇ ਦੇ ਪਿੰਡ ਸਰਾਗਥਲ ਵਾਸੀ ਪਵਨ ਦੀ ਸ਼ਿਕਾਇਤ ’ਤੇ ਸਕਾਈ ਹਾਈ ਅਬਰੋਡ ਕੰਸਲਟੈਂਟ ਪ੍ਰਾਈਵੇਟ ਲਿਮਟਿਡ, ਸੈਕਟਰ-17ਏ ਦੇ ਕਰਮਚਾਰੀਆਂ ਸ਼ਾਂਤਨੂ ਸ਼ਰਮਾ, ਪਾਰਥਿਬਾ ਜੋਸ਼ੀ, ਜਸਪਾਲ ਸਿੰਘ ਅਤੇ ਬਲਜਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਉਸ ਤੋਂ 10 ਲੱਖ 59 ਹਜ਼ਾਰ ਰੁਪਏ ਕਥਿਤ ਤੌਰ ’ਤੇ ਹੜੱਪ ਲਏ। ਉਧਰ ਥਾਣਾ ਸੈਕਟਰ-34 ਵਿਚ ਰਾਏਪੁਰ ਖੁਰਦ ਵਾਸੀ ਐਮਰਾਜ ਥਾਪਾ ਉਰਫ਼ ਐਮ ਅਤੇ ਦੇਵ ਬਹਾਦੁਰ ਦੀ ਸ਼ਿਕਾਇਤ ’ਤੇ ਜਸਟਵਿਨ ਰੰਧਾਵਾ ਉਰਫ਼ ਰੇਬਲ ਰੰਧਾਵਾ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਸੈਕਟਰ-34 ਸਥਿਤ ਦਫ਼ਤਰ ਰਾਹੀਂ ਵੀਜ਼ਾ ਦਿਵਾਉਣ ਦੇ ਨਾਂ ’ਤੇ ਉਨ੍ਹਾਂ ਨਾਲ 20 ਲੱਖ ਰੁਪਏ ਦੀ ਠੱਗੀ ਕੀਤੀ ਗਈ। ਇਸੇ ਥਾਣੇ ਵਿਚ ਕਰਨਾਲ ਵਾਸੀ ਸਰਬਜੋਤ ਸਿੰਘ, ਸ੍ਰੀ ਗੰਗਾਨਗਰ ਵਾਸੀ ਸੁਨੀਲ ਕੁਮਾਰ ਅਤੇ ਕੈਥਲ ਵਾਸੀ ਹੋਸ਼ਿਆਰ ਸਿੰਘ ਦੀ ਸ਼ਿਕਾਇਤ ’ਤੇ ਹਰਿਆਣਾ ਵਾਸੀ ਪ੍ਰਸ਼ਾਂਤ ਕੁਮਾਰ ਵਿਰੁੱਧ ਵੀਜ਼ਾ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾਵਾਂ ਮੁਤਾਬਕ ਮੁਲਜ਼ਮ ਨੇ ਸੈਕਟਰ-34ਏ ਸਥਿਤ ਦਫ਼ਤਰ ਤੋਂ ਵੀਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਤੋਂ 8 ਲੱਖ 23 ਹਜ਼ਾਰ ਰੁਪਏ ਲਏ। ਇਸ ਤੋਂ ਇਲਾਵਾ ਸੰਗਰੂਰ ਵਾਸੀ ਇਕ ਔਰਤ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣੇ ਵਿਚ ਖੰਨਾ ਵਾਸੀ ਮੰਦੀਪ ਸਿੰਘ ਅਤੇ ਜਸਦੀਪ ਸਿੰਘ, ਜੋ ਰੀਅਲ ਵੀਜ਼ਾ ਐਡਵਾਈਜ਼ਰ ਦੇ ਮਾਲਕ ਦੱਸੇ ਗਏ ਹਨ, ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਉਸ ਤੋਂ 14 ਲੱਖ 25 ਹਜ਼ਾਰ ਰੁਪਏ ਲਏ ਗਏ, ਪਰ ਨਾ ਤਾਂ ਵੀਜ਼ਾ ਦਿਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਰਾਹੁਲ ਨਾਂ ਦੇ ਵਿਅਕਤੀ ਨਾਲ 3 ਲੱਖ 50 ਹਜ਼ਾਰ ਰੁਪਏ ਦੀ ਕਥਿਤ ਠੱਗੀ ਦਾ ਇਕ ਹੋਰ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਸੈਕਟਰ-34 ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਾਰੇ ਮਾਮਲਿਆਂ ਵਿਚ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਭਾਈ ਹਵਾਰਾ ਦੀ ਪੈਰੋਲ ਦੀ ਸਿਫ਼ਾਰਸ਼ ਬੇਹੱਦ ਸ਼ਲਾਘਾਯੋਗ - ਪੀਰ ਮੁਹੰਮਦ ਅਗਲੀ ਖ਼ਬਰ ਗ਼ਲਤ ਪਾਸਿਓਂ ਮੁੜ ਰਹੇ ਟਰੱਕ ਦੇ ਸੜਕ ਵਿਚਾਲੇ ਫਸਣ ਕਾਰਨ ਲੱਗਿਆ ਜਾਮ
Ad Position 24