05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

‘ ਚੇਤਨਾ ਪ੍ਰਾਜੈਕਟ’ ਤਹਿਤ ਡੀ. ਸੀ. ਨੇ ਸੈਲਫ ਡਿਫੈਂਸ ਦੀ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ

ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੀ ਅਗਵਾਈ ਵਿਚ ‘ਚੇਤਨਾ ਪ੍ਰਾਜੈਕਟ’ ਅਧੀਨ ਲੜਕੀਆਂ ਲਈ ਚਲਾਈ ਗਈ ਵਿਸ਼ੇਸ਼ ਸੈਲਫ ਡਿਫੈਂਸ (ਆਤਮ-ਰੱਖਿਆ) ਸਿਖਲਾਈ ਵਰਕਸ਼ਾਪ ਦੇ ਸਮਾਪਨ ’ਤੇ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ।

Ad Position 21
No active advertisement
ਅਜੀਤ ਡੈਸਕ 06-08-2026
ਪਟਿਆਲਾ, 5 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੀ ਅਗਵਾਈ ਵਿਚ ‘ਚੇਤਨਾ ਪ੍ਰਾਜੈਕਟ’ ਅਧੀਨ ਲੜਕੀਆਂ ਲਈ ਚਲਾਈ ਗਈ ਵਿਸ਼ੇਸ਼ ਸੈਲਫ ਡਿਫੈਂਸ (ਆਤਮ-ਰੱਖਿਆ) ਸਿਖਲਾਈ ਵਰਕਸ਼ਾਪ ਦੇ ਸਮਾਪਨ ’ਤੇ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ‘ਚੇਤਨਾ ਪ੍ਰਾਜੈਕਟ’ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਇਕ ਮਹੱਤਵਪੂਰਨ ਪਹਿਲਕਦਮੀ ਹੈ, ਜਿਸ ਦਾ ਮੁੱਖ ਉਦੇਸ਼ ਲੜਕੀਆਂ ਵਿਚ ਸਰੀਰਕ ਮਜ਼ਬੂਤੀ, ਆਤਮ-ਵਿਸ਼ਵਾਸ ਤੇ ਆਤਮ-ਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਇਹ ਪ੍ਰਾਜੈਕਟ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਅਤੇ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਉਪਰਾਲਾ ਕੀਤਾ ਗਿਆ ਹੈ। ਸਮਾਗਮ ਦੌਰਾਨ ਡਾ. ਹਿਮਾਂਸ਼ੂ ਅਗਰਵਾਲ ਨੇ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਲਫ ਡਿਫੈਂਸ ਸਿਰਫ਼ ਸਰੀਰਕ ਦਾਅ-ਪੇਚ ਸਿੱਖਣਾ ਹੀ ਨਹੀਂ ਹੈ, ਸਗੋਂ ਇਹ ਮਨੋਬਲ, ਆਤਮ-ਵਿਸ਼ਵਾਸ ਤੇ ਨਿਡਰਤਾ ਪੈਦਾ ਕਰਨ ਦਾ ਜ਼ਰੀਆ ਹੈ। ਚੇਤਨਾ ਪ੍ਰਾਜੈਕਟ ਦਾ ਮੁੱਖ ਮਨੋਰਥ ਇਹ ਸੁਨਿਸ਼ਚਿਤ ਕਰਨਾ ਹੈ ਕਿ ਪਟਿਆਲਾ ਦੀ ਹਰ ਧੀ ਖੁਦ ਨੂੰ ਸੁਰੱਖਿਅਤ, ਸ਼ਕਤੀਸ਼ਾਲੀ ਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਮਹਿਸੂਸ ਕਰੇ। ਸਿਖਲਾਈ ਪ੍ਰਾਪਤ ਲੜਕੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਰਾਹੀਂ ਉਨ੍ਹਾਂ ਨੂੰ ਮੁਫ਼ਤ ਵਿਚ ਮਾਰਸ਼ਲ ਆਰਟਸ ਅਤੇ ਆਤਮ-ਰੱਖਿਆ ਦੇ ਆਧੁਨਿਕ ਗੁਰ ਸਿੱਖਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਸ ਪਹਿਲਕਦਮੀ ਨੂੰ ਸਥਾਨਕ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਓਰੀਐਂਟੇਸ਼ਨ ਕੈਂਪ ਦੌਰਾਨ 80 ਤੋਂ ਵੱਧ ਲੜਕੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿਚੋਂ ਚੁਣੇ ਗਏ ਬੈਚ ਨੇ ਇਹ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ। ਇਸ ਸ਼ਾਨਦਾਰ ਸਫਲਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਵਿਚ ‘ਪ੍ਰਾਜੈਕਟ ਚੇਤਨਾ’ ਅਧੀਨ ਹੋਰ ਵੀ ਬੈਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਸ਼ਹਿਰੀ ਦੀ ਟੀਮ ਵਲੋਂ ਰਾਸ਼ਟਰੀ ਸਕੱਤਰ ਭਾਰਤ ਸ਼ੰਕਰ ਜੋਸ਼ੀ ਨਾਲ ਮੁਲਾਕਾਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਲੰਗਰ ਲਈ ਲੱਗੀ ਨਵੀਂ ਆਟਾ ਚੱਕੀ
Ad Position 24
No active advertisement