ਠੀਕਰੀਵਾਲ ਵਿਖੇ ਛਿੰਝ ਮੇਲਾ 17 ਨੂੰ
ਖਮਾਣੋਂ, 4 ਅਗਸਤ (ਜੋਗਿੰਦਰ ਪਾਲ)-ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ 17 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਸਵਰਨ ਸਿੰਘ, ਨੰਬਰਦਾਰ ਲਖਵੀਰ ਸਿੰਘ ਮੀਤ ਪ੍ਰਧਾਨ ਸੁਖਦੇਵ ਸਿੰਘ, ਹਰੀ ਸਿੰਘ ਮੈਂਬਰ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਤੇ ਸਾਨਵੀਰ ਪਹਿਲਵਾਨ ਕੋਹਾਲੀ ਵਿਚਕਾਰ ਹੋਵੇਗੀ।
ਖਮਾਣੋਂ, 4 ਅਗਸਤ (ਜੋਗਿੰਦਰ ਪਾਲ)-ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ 17 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਸਵਰਨ ਸਿੰਘ, ਨੰਬਰਦਾਰ ਲਖਵੀਰ ਸਿੰਘ ਮੀਤ ਪ੍ਰਧਾਨ ਸੁਖਦੇਵ ਸਿੰਘ, ਹਰੀ ਸਿੰਘ ਮੈਂਬਰ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਤੇ ਸਾਨਵੀਰ ਪਹਿਲਵਾਨ ਕੋਹਾਲੀ ਵਿਚਕਾਰ ਹੋਵੇਗੀ। ਝੰਡੀ ਦੀ ਕੁਸ਼ਤੀ ਦੇ ਇਨਾਮ ਵਿਚ ਗੁਰਸੇਵਕ ਸਿੰਘ ਕੈਨੇਡਾ, ਹੇਮਪ੍ਰੀਤ ਸਿੰਘ ਕੈਨੇਡਾ ਅਤੇ ਲਵਪ੍ਰੀਤ ਸਿੰਘ ਕੈਨੇਡਾ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਜਲੇਬੀਆਂ ਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।