18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕਿਰਨ ਸ਼ਰਮਾ ਨੇ ਡਾਇਟ ਫ਼ਤਹਿਗੜ੍ਹ ਸਾਹਿਬ ਦਾ ਨਿਊਜ਼ ਲੈਟਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 29-01-2026
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਰਾਜਿੰਦਰ ਸਿੰਘ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਨਿਰਦੇਸ਼ਕ ਕਿਰਨ ਸ਼ਰਮਾ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ¢ ਉਨ੍ਹਾਂ ਨੇ ਡਾਇਟ ਆਫ਼ ਐਕਸੀਲੈਂਸ ਦੇ ਰੂਪ ਵਿਚ ਬਣ ਰਹੀ ਨਵੀਂ ਇਮਾਰਤ ਸਬੰਧੀ ਯੋਜਨਾਬੰਦੀ ਦਾ ਮੁਆਇਨਾ ਕੀਤਾ ਅਤੇ ਇਸ ਬਾਰੇ ਬੜੀ ਬਰੀਕੀ ਨਾਲ ਚਰਚਾ ਕੀਤੀ¢ ਉਨ੍ਹਾਂ ਅਧਿਕਾਰੀਆਂ ਨੂੰ ਇਸ ਕਾਰਜ ਨੂੰ ਪਹਿਲ ਦੇ ਤੌਰ 'ਤੇ ਨੇਪਰੇ ਚਾੜ੍ਹਨ ਦੀ ਤਾਕੀਦ ਕੀਤੀ¢ ਇਸ ਮੌਕੇ ਸਹਾਇਕ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ, ਜ਼ਿਲ੍ਹਾ ਸਿੱਖਿਆ ਅਤੇ ਡਾਇਟ ਫ਼ਤਹਿਗੜ੍ਹ ਸਾਹਿਬ ਦੇ ਪਿ੍ੰਸੀਪਲ ਡਾ. ਆਨੰਦ ਗੁਪਤਾ, ਸਹਾਇਕ ਰਵਿੰਦਰ ਸਿੰਘ, ਭਾਨੂੰ, ਅਮਨਦੀਪ ਸਿੰਘ, ਕੰਵਲਦੀਪ ਸਿੰਘ ਸੋਹੀ ਅਤੇ ਪੀ.ਡਬਲਿਊ.ਡੀ. ਦੇ ਇੰਜੀਨੀਅਰ ਵੀ ਹਾਜ਼ਰ ਸਨ¢ ਉਨ੍ਹਾਂ ਨੇ ਡਾਇਟ ਵਿਚ ਪਰਖ ਅਤੇ ਐਚ.ਪੀ.ਸੀ. ਸਬੰਧੀ ਚੱਲ ਰਹੀ ਸਕੂਲ ਮੁਖੀਆਂ ਦੀ ਵਰਕਸ਼ਾਪ ਨੂੰ ਵੀ ਸੰਬੋਧਿਤ ਕੀਤਾ | ਉਨ੍ਹਾਂ ਡਾਇਟ ਦੁਆਰਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਨਿਊਜ਼ ਲੈਟਰ ਵੀ ਜਾਰੀ ਕੀਤਾ, ਜਿਸ ਵਿਚ ਇਸ ਵਿੱਦਿਅਕ ਸੈਸ਼ਨ ਦੌਰਾਨ ਹੋਈਆਂ ਸਰਗਰਮੀਆਂ ਦੀ ਵਿਸਥਾਰਪੂਰਵਕ ਰਿਪੋਰਟ ਦਰਜ ਹੈ¢ ਇਸ ਤੋਂ ਇਲਾਵਾ ਕਿਰਨ ਸ਼ਰਮਾ ਨੇ 2025-27 ਦੇ ਈ.ਟੀ.ਟੀ. ਕੋਰਸ ਦੇ ਬੈਚ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਨਿਰੀਖਣ ਕੀਤਾ | ਡਾਇਟ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਡਾਇਟ ਵਿਚ ਤਿਆਰ ਕੀਤੇ ਜਾ ਰਹੇ ਅਧਿਆਪਕ ਅੱਗੇ ਸਕੂਲਾਂ ਵਿਚ ਜਾ ਕੇ ਉਹ ਸਾਰੀਆਂ ਗਤੀਵਿਧੀਆਂ ਆਪਣੇ ਵਿਦਿਆਰਥੀਆਂ ਨਾਲ ਕਰਨੀਆਂ ਯਕੀਨੀ ਬਣਾਉਣ, ਜੋ ਇਨ੍ਹਾਂ ਨੂੰ ਇੱਥੇ ਕਰਵਾਈਆਂ ਜਾਂਦੀਆਂ ਹਨ¢ ਇਸ ਮੌਕੇ ਡਾਇਟ ਦੇ ਸੀਨੀਅਰ ਪੰਜਾਬੀ ਲੈਕਚਰਾਰ ਡਾ. ਕੁਲਦੀਪ ਸਿੰਘ, ਲੈਕਚਰਾਰ ਵੰਦਨਾ ਚੋਪੜਾ, ਪਰਮਿੰਦਰ ਕੌਰ, ਸੁਜਾਦ ਅਲੀ, ਪਰਵਿੰਦਰ ਸਿੰਘ, ਨਰਿੰਦਰ ਕੌਰ, ਹਰਜੀਤ ਸਿੰਘ, ਹਰਪ੍ਰੀਤ ਕੌਰ ਅਤੇ ਤਨਵੀਰ ਸਿੰਘ ਨੇ ਵੀ ਆਪੋ- ਆਪਣੇ ਸੁਝਾਅ ਅਤੇ ਵਿਚਾਰ ਸਾਂਝੇ ਕੀਤੇ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਮੈਗਾ ਜੌਬ ਫੈਸਟ ਅਗਲੀ ਖ਼ਬਰ ਸਬ ਤਹਿਸੀਲ ਚਨਾਰਥਲ ਕਲਾਂ ਵਿਚ ਤਹਿਸੀਲਦਾਰ ਦੀ ਗ਼ੈਰਹਾਜ਼ਰੀ ਕਾਰਨ ਲੋਕ ਪ੍ਰੇਸ਼ਾਨ-ਭੁੱਟਾ
Ad Position 24