ਕੇ.ਸੀ ਸਕੂਲ ਦੇ ਵਿਦਿਆਰਥੀਆਂ ਵਲੋਂ
ਸਲੋਹ ਦੇ ਬਿਰਧ ਆਸ਼ਰਮ ਦਾ ਦੌਰਾ
ਨਵਾਂਸ਼ਹਿਰ, 19 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿੱਤ ਕੇ. ਸੀ ਪਬਲਿਕ ਸਕੂਲ ਦੀ ਸੱਤਵੀਂ ਜਮਾਤ ਦੇ ਕਰੀਬ 30 ਵਿਦਿਆਰਥੀਆਂ ਨੇ ਸਕੂਲ ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ’ਚ ਆਪਣੇ ਸਿਲੇਬਸ ਅਨੁਸਾਰ ਸਲੋਹ ਸਥਿਤ ਸ੍ਰੀ ਦੱਖਣੇਸ਼ਵਰੀ ਮਾਂ ਭਦਰਕਾਲੀ ਮੰਦਰ ਅਤੇ ਬਿਰਧ ਤੇ ਅਨਾਥ ਆਸ਼ਰਮ ਦਾ ਦੌਰਾ ਕੀਤਾ।
ਨਵਾਂਸ਼ਹਿਰ, 19 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ਸਥਿੱਤ ਕੇ.ਸੀ ਪਬਲਿਕ ਸਕੂਲ ਦੀ ਸੱਤਵੀਂ ਜਮਾਤ ਦੇ ਕਰੀਬ 30 ਵਿਦਿਆਰਥੀਆਂ ਨੇ ਸਕੂਲ ਪ੍ਰਿੰਸੀਪਲ ਪੂਜਾ ਸ਼ਾਰਦਾ ਦੀ ਦੇਖ-ਰੇਖ ’ਚ ਆਪਣੇ ਸਿਲੇਬਸ ਅਨੁਸਾਰ ਸਲੋਹ ਸਥਿਤ ਸ੍ਰੀ ਦੱਖਣੇਸ਼ਵਰੀ ਮਾਂ ਭਦਰਕਾਲੀ ਮੰਦਰ ਅਤੇ ਬਿਰਧ ਤੇ ਅਨਾਥ ਆਸ਼ਰਮ ਦਾ ਦੌਰਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗਊਸ਼ਾਲਾ ਵੀ ਦੇਖੀ, ਬਾਂਦਰ ਨਾਲ ਖੇਡੇ ਅਤੇ ਮੰਦਰ ’ਚ ਮੱਥਾ ਟੇਕਿਆ। ਇਸ ਦੌਰੇ ਦੌਰਾਨ ਉਨ੍ਹਾਂ ਨਾਲ ਮੈਡਮ ਰਜਨੀ, ਸਹਾਇਕ ਸੁਖਪ੍ਰੀਤ ਕੌਰ, ਵਿਪਨ ਕੁਮਾਰ ਅਤੇ ਸਰਤਾਜ ਸਿੰਘ ਵੀ ਮੌਜੂਦ ਸਨ। ਸਭ ਤੋਂ ਪਹਿਲਾਂ ਆਸ਼ਰਮ ਦੇ ਪ੍ਰਬੰਧਕ ਮਹੰਤ ਰਾਜ ਕੁਮਾਰ, ਉਰਵਸ਼ੀ ਸ਼ਰਮਾ, ਗੁਲਸ਼ਨ ਕੁਮਾਰ (ਸਾਜਨ) ਨੇ ਵਿਦਿਆਰਥੀਆਂ ਨੂੰ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨਾਲ ਮਿਲਵਾਇਆ। ਵਿਦਿਆਰਥੀਆਂ ਵਲੋਂ ਆਸ਼ਰਮ ਲਈ ਲੋੜੀਂਦੀ ਸਹਾਇਤਾ ਸਾਮਾਨ ਵੀ ਭੇਟ ਕੀਤਾ। ਮੌਕੇ ’ਤੇ ਬਜ਼ੁਰਗਾਂ ਨੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਹੁਣ ਅਧਿਆਤਮਿਕ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਆਸ਼ਰਮ ਵਿੱਚ ਉਨ੍ਹਾਂ ਨੂੰ ਪ੍ਰਭੂ ਸਿਮਰਨ ਦੇ ਨਾਲ ਤਿੰਨੋਂ ਸਮੇਂ ਦਾ ਖਾਣਾ, ਰਹਿਣ ਅਤੇ ਇਲਾਜ ਦੀ ਸਹੂਲਤ ਮਿਲ ਰਹੀ ਹੈ। ਬਜ਼ੁਰਗਾਂ ਦੀਆਂ ਜੀਵਨ ਕਹਾਣੀਆਂ ਸੁਣ ਕੇ ਕਈ ਵਿਦਿਆਰਥੀ ਅਤੇ ਸਟਾਫ ਮੈਂਬਰ ਭਾਵੁਕ ਹੋ ਗਏ। ਵਾਪਸੀ ਮੌਕੇ ਪ੍ਰਿੰਸੀਪਲ ਪੂਜਾ ਸ਼ਾਰਦਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਦੌਰਿਆਂ ਰਾਹੀਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ।