10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੂਮ ਗੋਤਰ ਜਠੇਰਿਆਂ ਦੇ ਸਾਲਾਨਾ ਜੋੜ ਮੇਲੇ ’ ਤੇ ਭਾਰੀ ਗਿਣਤੀ ’ ਚ ਸ਼ਰਧਾਲੂ ਹੋਏ ਨਤਮਸਤਕ

ਕਾਠਗੜ੍ਹ, 10 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਬੇਹਰੜੀ ਵਿਖੇ ਮੂਮ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮੂਮ ਗੋਤਰ ਪ੍ਰਬੰਧਕ ਕਮੇਟੀ ਅਤੇ ਸਮੂਹ ਮੂਮ ਪਰਿਵਾਰਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਤੀ ਮਾਤਾ ਦੇ ਅਸਥਾਨ ਵਿਖੇ ਪੂਰਨ ਵਿਧੀ ਵਿਧਾਨ ਨਾਲ ਹਵਨ ਪੂਜਾ ਕਰਵਾਈ ਗਈ, ਉਪਰੰਤ ਚੁੰਨਰੀ ਦੀ ਰਸਮ ਨਿਭਾਈ ਗਈ ਅਤੇ ਝੰਡਾ ਚੜ੍ਹਾਇਆ ਗਿਆ।

Ad Position 21
No active advertisement
ਅਜੀਤ ਡੈਸਕ 11-11-2026
ਕਾਠਗੜ੍ਹ, 10 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਬੇਹਰੜੀ ਵਿਖੇ ਮੂਮ ਗੋਤਰ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮੂਮ ਗੋਤਰ ਪ੍ਰਬੰਧਕ ਕਮੇਟੀ ਅਤੇ ਸਮੂਹ ਮੂਮ ਪਰਿਵਾਰਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਤੀ ਮਾਤਾ ਦੇ ਅਸਥਾਨ ਵਿਖੇ ਪੂਰਨ ਵਿਧੀ ਵਿਧਾਨ ਨਾਲ ਹਵਨ ਪੂਜਾ ਕਰਵਾਈ ਗਈ, ਉਪਰੰਤ ਚੁੰਨਰੀ ਦੀ ਰਸਮ ਨਿਭਾਈ ਗਈ ਅਤੇ ਝੰਡਾ ਚੜ੍ਹਾਇਆ ਗਿਆ। ਇਸੇ ਤਰ੍ਹਾਂ ਬਾਬਾ ਬਾਲਾ ਜੀ ਦੀ ਪ੍ਰਤਿਮਾ ਨੂੰ ਵਸਤਰ ਪਹਿਨਾਏ ਗਏ ਤੇ ਝੰਡਾ ਚੜ੍ਹਾਇਆ ਗਿਆ। ਇਸ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਨਾਲ ਲੱਗਦੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ ਅਤੇ ਚਿਰਾਗ ਰੌਸ਼ਨ ਕੀਤੇ। ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਲਈ ਬੈਠਣ, ਉਹਨਾਂ ਦੇ ਚਾਹ-ਪਾਣੀ ਤੇ ਲੰਗਰਾਂ ਦੇ ਵਧੀਆ ਪ੍ਰਬੰਧ ਕੀਤੇ ਗਏ। ਸੰਗਤਾਂ ਦਾ ਧੰਨਵਾਦ ਤੁਲਸੀ ਰਾਮ ਫਤਿਹਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਪਨਿਆਲੀ ਕਲਾਂ, ਤੁਲਸੀਰਾਮ ਫਤਿਹਪੁਰ, ਸੁਰਜੀਤ ਕੁਮਾਰ ਬਲਾਚੌਰ, ਕਮਲਜੀਤ ਦਿੱਲੀ, ਪਰਸ਼ੋਤਮ ਸਿੰਘ, ਹੇਮਰਾਜ ਸਿੰਘ, ਅਮਰੀਕ ਸਿੰਘ, ਰਾਮਦਾਸ, ਜਗਦੀਸ਼ ਲਾਲ, ਹਰਦਿਆਲ ਚੰਦ, ਰਾਮਜੀ ਪੱਲੀਆਂ, ਹਰੀ ਰਾਮ ਬਾਗੋਵਾਲ, ਮਾ. ਕ੍ਰਿਸ਼ਨ ਦੇਵ, ਬਲਵੰਤ ਰਾਮ ਆਦਿ ਤੋਂ ਇਲਾਵਾ ਹੋਰ ਵੀ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਇਆ ਦਾ ਹੰਕਾਰ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ - ਡਾ . ਢਾਹਾਂ ਅਗਲੀ ਖ਼ਬਰ ਬਾਲੀ ਗੋਤ ਦੇ ਜਠੇਰਿਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ
Ad Position 24