10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਿੰਡ ਗੁਣਾਚੌਰ ਦੀਵਾਲੀ ਮੇਲੇ ’ ਤੇ ਧਾਰਮਿਕ ਸਮਾਗਮ ਕਰਵਾਇਆ

ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ ਦੇ ਪਿੰਡ ਗੁਣਾਚੌਰ ਵਿਖੇ ਬਾਬਾ ਹਾਥੀ ਰਾਮ ਦੇ ਅਸਥਾਨ ’ਤੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਬਾਜੀਗਰ ਭਾਈਚਾਰੇ ਵਲੋਂ ਡਾ. ਕੁਲਵੰਤ, ਰਾਮਾ ਨਗਰ, ਪਰਮਜੀਤ ਚੇਅਰਮੈਨ ਅਤੇ ਖਜ਼ਾਨਚੀ ਮਾ.

Ad Position 21
No active advertisement
ਅਜੀਤ ਡੈਸਕ 11-11-2026
ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ ਦੇ ਪਿੰਡ ਗੁਣਾਚੌਰ ਵਿਖੇ ਬਾਬਾ ਹਾਥੀ ਰਾਮ ਦੇ ਅਸਥਾਨ ’ਤੇ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਬਾਜੀਗਰ ਭਾਈਚਾਰੇ ਵਲੋਂ ਡਾ. ਕੁਲਵੰਤ, ਰਾਮਾ ਨਗਰ, ਪਰਮਜੀਤ ਚੇਅਰਮੈਨ ਅਤੇ ਖਜ਼ਾਨਚੀ ਮਾ. ਜੋਗਿੰਦਰ ਸਿੰਘ ਖਮਾਚੋਂ ਸਮੂਹ ਸੰਗਤਾਂ ਅਤੇ ਐਨ. ਆਰ. ਆਈ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਕਰਾਏ ਦੀਵਾਲੀ ਮੇਲੇ ਦੀ ਆਰੰਭਤਾ ’ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਅਤੇ ਸ਼ਰਧਾ ਪੂਰਵਕ ਭੋਗ ਪਏ। ਉਪਰੰਤ ਪੰਜਾਬ ਦੇ ਉੱਘੇ ਲੋਕ-ਗਾਇਕ ਪੰਮਾ ਡੂਮੇਵਾਲ, ਦੀਪ ਸਫੀਪੁਰੀਆ, ਕੌਰ ਸਿਸਟਰਜ਼, ਪੰਮਾ ਕੁਲਥਮ ਅਤੇ ਹੋਰ ਗਾਇਕਾ ਨੇ ਧਾਰਮਿਕ ਅਤੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਇਸ ਮੇਲੇ ’ਤੇ ਬਤੌਰ ਮੁੱਖ ਮਹਿਮਾਨ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਪੁੱਜੇ। ਉਨ੍ਹਾਂ ਦੇ ਨਾਲ ਸੋਹਣ ਲਾਲ ਢੰਡਾ ਜ਼ਿਲ੍ਹਾ ਚੇਅਰਮੈਨ ਐਸ. ਸੀ ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਤਲਵਿੰਦਰ ਸਿੰਘ ਸ਼ੇਰਗਿੱਲ ਸਰਪੰਚ ਗੁਣਾਚੌਰ, ਦੀਪਾ ਗਣਾਚੌਰ, ਸਾਈਂ ਪੱਪਲ ਸ਼ਾਹ, ਬਾਬਾ ਕਾਲੇ ਸ਼ਾਹ, ਬਾਬਾ ਜੀ ਕਾਠਗੜ੍ਹ ਵਾਲੇ ਹਾਜ਼ਰ ਸਨ। ਅੰਤ ਵਿੱਚ ਕਮੇਟੀ ਵਲੋਂ ਸਾਈਂ ਪੱਪਲ ਸ਼ਾਹ ਅਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਪ੍ਰਧਾਨ ਡਾ. ਕੁਲਵੰਤ ਸਿੰਘ ਰਾਮਾ ਨੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਮੇਲੇ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਿਸ਼ਵਕਰਮਾ ਦਾ ਸਾਲਾਨਾ ਉਤਸਵ ਅਤੇ 22 ਵਾਂ ਕਬੱਡੀ ਖੇਡ ਮੇਲਾ ਧਾਰਮਿਕ ਸਮਾਗਮ ਦੌਰਾਨ ਭ... ਅਗਲੀ ਖ਼ਬਰ ਚਾਰ ਸਾਲ ਦੀਆਂ 2 ਬੱਚੀਆਂ ਦਾ ਕੌਰਨੀਅਲ ਟਰਾਂਸਪਲਾਂਟੇਸ਼ਨ ਕਰਵਾਇਆ
Ad Position 24