ਸ੍ਰੀ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਬਾਬਾ ਵਿਸ਼ਵਕਰਮਾ ਦਾ ਸਾਲਾਨਾ ਸਮਾਗਮ ਮਨਾਇਆ
ਨਵਾਂਸ਼ਹਿਰ, 9 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਭਗਵਾਨ ਵਿਸ਼ਵਕਰਮਾ ਜੀ ਦਾ ਸਲਾਨਾ ਮਹਾਨ ਉਤਸਵ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਲਖਬੀਰ ਸਿੰਘ ਕਲਸੀ ਰਾਹੋਂ ਰੋਡ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਮਨਾਏ ਇਸ ਸਲਾਨਾ ਉਤਸਵ ਮੌਕੇ ਹਵਨ ਦੀ ਸੇਵਾ ਦਲਜੀਤ ਸਿੰਘ ਸੈਂਭੀ ਅਤੇ ਮੰਦਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਸ਼ਰਮਾ ਟਾਵਰ ਵਲੋਂ ਕੀਤੀ ਗਈ।
ਨਵਾਂਸ਼ਹਿਰ, 9 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਭਗਵਾਨ ਵਿਸ਼ਵਕਰਮਾ ਜੀ ਦਾ ਸਲਾਨਾ ਮਹਾਨ ਉਤਸਵ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਲਖਬੀਰ ਸਿੰਘ ਕਲਸੀ ਰਾਹੋਂ ਰੋਡ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਮਨਾਏ ਇਸ ਸਲਾਨਾ ਉਤਸਵ ਮੌਕੇ ਹਵਨ ਦੀ ਸੇਵਾ ਦਲਜੀਤ ਸਿੰਘ ਸੈਂਭੀ ਅਤੇ ਮੰਦਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਸ਼ਰਮਾ ਟਾਵਰ ਵਲੋਂ ਕੀਤੀ ਗਈ। ਲੰਗਰ ਹਾਲ ਵਿੱਚ ਝੰਡਾ ਲਹਿਰਾਉਣ ਦੀ ਰਸਮ ਬੰਬੇ ਮੋਟਰ ਗੈਰਜ ਦੇ ਰਾਹੁਲ ਸਪੁੱਤਰ ਅਜਮੇਰ ਸਿੰਘ ਪੱਪੂ ਵੱਲੋਂ ਕੀਤੀ ਗਈ ਅਤੇ ਪ੍ਰਸ਼ਾਦ ਦੀ ਸੇਵਾ ਸਤਨਾਮ ਕੌਰ ਪਤਨੀ ਸਰਦਾਰ ਦੌਲਤ ਸਿੰਘ ਨਵਾਂਸ਼ਹਿਰ ਵੱਲੋਂ ਕੀਤੀ ਗਈ। ਇਸ ਮੌਕੇ ਗਾਇਕ ਸਾਬੀ ਮੁਕੰਦਪੁਰੀ ਅਤੇ ਗਾਇਕ ਸੋਨਾ ਬੈਂਸ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਹੋਏ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਸਲਾਨਾ ਮਹਾਨ ਉਤਸਵ ਦੀਆਂ ਵਧਾਈਆਂ ਦਿੱਤੀਆਂ। ਸਟੇਜ ਸਕੱਤਰ ਦੀ ਸੇਵਾ ਗੋਪਾਲ ਮਾਹਿਲ, ਸ਼ਾਮ ਮਤਵਾਲਾ ਨੇ ਨਿਭਾਈ। ਇਸ ਮੌਕੇ ਸਰਪ੍ਰਸਤ ਬਲਵੰਤ ਰਾਏ ਜਾਂਗੜਾ, ਪ੍ਰਧਾਨ ਤਰਲੋਚਨ ਸਿੰਘ ਕੁੰਦਰਾ, ਜਸਵੀਰ ਸਿੰਘ ਸੈਂਭੀ, ਵਿਜੇ ਕੁਮਾਰ ਜਾਂਗੜਾ, ਹਰਭਜਨ ਸਿੰਘ ਸੈਂਭੀ, ਪਰਮਜੀਤ ਸਿੰਘ ਸੈਂਭੀ, ਜਸਵੀਰ ਸਿੰਘ ਜੱਸੀ ਸੈਂਭੀ, ਚਰਨਜੀਤ ਚੰਨੀ, ਰਾਜਨ ਜਾਂਗੜਾ, ਸੂਰਜਭਾਨ ਜਾਂਗੜਾ, ਜੈ ਦੀਪ ਜਾਂਗੜਾ, ਰਾਜੂ ਸੈਂਭੀ, ਮਹਿੰਦਰ ਸਿੰਘ ਸੈਂਭੀ, ਕੁਲਵੰਤ ਰਾਏ ਜਾਂਗੜਾ, ਰੁਲੀਆ ਰਾਮ ਜਾਂਗੜਾ, ਬਲਜੀਤ ਸਿੰਘ ਸੈਂਭੀ, ਗੁਰਵਿੰਦਰ ਸਿੰਘ ਸੈਂਭੀ ਅਤੇ ਹੋਰ ਵੱਖ-ਵੱਖ ਕਮੇਟੀ ਮੈਂਬਰ ਹਾਜ਼ਰ ਸਨ।