ਦੀਵਾਲੀ ਦੇ ਤਿਉਹਾਰ ’ਤੇ ਕਾਠਗੜ੍ਹ ਬਾਜ਼ਾਰ ’ਚ ਰੌਣਕਾਂ
ਰੱਤੇਵਾਲ, 9 ਨਵੰਬਰ (ਅਸ਼ੋਕ ਕੁਮਾਰ ਲੀਲ)-ਹਰ ਸਾਲ ਦੀ ਤਰਾਂ ਦੀਵਾਲੀ ਦੇ ਤਿਉਹਾਰ ਮੌਕੇ ਇਲਾਕਾ ਭਰ ਤੋਂ ਗਾਹਕਾਂ ਨੇ ਕਸਬਾ ਕਾਠਗੜ੍ਹ ਦੇ ਬਾਜ਼ਾਰ ’ਚ ਖਰੀਦੋਂ-ਫਰੋਖਤ ਕਰਕੇ ਬਜ਼ਾਰ ਦੀ ਰੌਣਕ ਨੂੰ ਵਧਾਇਆ। ਲਵਲੀ ਇਲੈਕਟ੍ਰਾਨਿਕ ਕਾਠਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਤਿਹਾਸਕ ਬੰਦੀ ਛੋੜ ਤੇ ਦੀਵਾਲੀ ਦੇ ਤਿਉਹਾਰ ’ਤੇ ਦੁਕਾਨਦਾਰਾਂ ਨੇ ਬਾਜ਼ਾਰ ਨੂੰ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ।
ਰੱਤੇਵਾਲ, 9 ਨਵੰਬਰ (ਅਸ਼ੋਕ ਕੁਮਾਰ ਲੀਲ)-ਹਰ ਸਾਲ ਦੀ ਤਰਾਂ ਦੀਵਾਲੀ ਦੇ ਤਿਉਹਾਰ ਮੌਕੇ ਇਲਾਕਾ ਭਰ ਤੋਂ ਗਾਹਕਾਂ ਨੇ ਕਸਬਾ ਕਾਠਗੜ੍ਹ ਦੇ ਬਾਜ਼ਾਰ ’ਚ ਖਰੀਦੋਂ-ਫਰੋਖਤ ਕਰਕੇ ਬਜ਼ਾਰ ਦੀ ਰੌਣਕ ਨੂੰ ਵਧਾਇਆ। ਲਵਲੀ ਇਲੈਕਟ੍ਰਾਨਿਕ ਕਾਠਗੜ੍ਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਤਿਹਾਸਕ ਬੰਦੀ ਛੋੜ ਤੇ ਦੀਵਾਲੀ ਦੇ ਤਿਉਹਾਰ ’ਤੇ ਦੁਕਾਨਦਾਰਾਂ ਨੇ ਬਾਜ਼ਾਰ ਨੂੰ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ। ਸਵੇਰੇ ਤੋਂ ਲੈ ਕੇ ਦੇਰ ਸ਼ਾਮ ਤੱਕ ਗਾਹਕਾਂ ਵਲੋਂ ਘਰੇਲੂ ਇਲੈਕਟ੍ਰਾਨਿਕ ਸੈਮਾਨ, ਫਰਨੀਚਰ ਅਤੇ ਮਠਿਆਈ ਦੀਆਂ ਦੁਕਾਨਾਂ ’ਤੇ ਸਮਾਨ ਦੀ ਖਰੀਦਦਾਰੀ ਦੇ ਨਾਲ-ਨਾਲ ਪਟਾਕਿਆਂ ਦੀ ਖਰੀਦੋ-ਫਰੋਖਤ ਬੜੀ ਭਾਰੀ ਮਾਤਰਾ ਵਿੱਚ ਕੀਤੀ ਗਈ। ਰਿਵਾਇਤੀ ਮਿੱਟੀ ਦੇ ਦੀਵਿਆਂ ਦੀਆਂ ਦੁਕਾਨਾਂ ‘ਤੇ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ। ਪੁਲਿਸ ਪ੍ਰਸ਼ਾਸਨ ਥਾਣਾ ਕਾਠਗੜ੍ਹ ਦੇ ਮੁੱਖ ਅਫਸਰ ਕਮਲ ਤਨੇਜਾ ਦੀ ਪੁਲਿਸ ਟੀਮ ਦੇ ਏ.ਐਸ.ਆਈ ਧਰਮ ਚੰਦ ਅਤੇ ਏ.ਐਸ.ਆਈ ਕੁਲਵਿੰਦਰ ਸਿੰਘ ਨੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਬਾਜ਼ਾਰ ਵਿੱਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ।