ਮਾਰਕਸੀ ਪਾਰਟੀ ਦੇ ਸਥਾਪਨਾ ਦਿਵਸ ’ਤੇ ਕਾਮਰੇਡਾਂ ਦੇ ਘਰਾਂ ’ਤੇ ਝੁੱਲੇ ਲਾਲ ਝੰਡੇ -ਦੌਲਤਪੁਰ
ਬੰਗਾ, 9 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਥਾਪਨਾ ਦਿਵਸ ਅਤੇ ਅਕਤੂਬਰ ਇਨਕਲਾਬ ਨੂੰ ਸਮਰਪਿਤ 7 ਨਵੰਬਰ ਨੂੰ ਪਾਰਟੀ ਦੀ ਜ਼ਿਲ੍ਹਾ ਕਮੇਟੀ ਸਹੀਦ ਭਗਤ ਸਿੰਘ ਨਗਰ ਦੇ ਸੱਦੇ ’ਤੇ ਦਰਜਨਾਂ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਘਰਾਂ ਉੱਤੇ ਲਾਲ ਝੰਡੇ ਝੁਲਾਏ ਗਏ। ਸੀ.
ਬੰਗਾ, 9 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸਥਾਪਨਾ ਦਿਵਸ ਅਤੇ ਅਕਤੂਬਰ ਇਨਕਲਾਬ ਨੂੰ ਸਮਰਪਿਤ 7 ਨਵੰਬਰ ਨੂੰ ਪਾਰਟੀ ਦੀ ਜ਼ਿਲ੍ਹਾ ਕਮੇਟੀ ਸਹੀਦ ਭਗਤ ਸਿੰਘ ਨਗਰ ਦੇ ਸੱਦੇ ’ਤੇ ਦਰਜਨਾਂ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਘਰਾਂ ਉੱਤੇ ਲਾਲ ਝੰਡੇ ਝੁਲਾਏ ਗਏ। ਸੀ. ਪੀ. ਆਈ. (ਐੱਮ.) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਪ੍ਰੈੱਸ ਨੂੰ ਦੱਸਿਆ ਕਿ ਪਾਰਟੀ ਨੂੰ ਆਪਣੀ ਵਰ੍ਹਿਆਂ ਪੁਰਾਣੀ ਰਿਵਾਇਤ ਨੂੰ ਜਿਉਂਦਿਆਂ ਰੱਖਦਿਆਂ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਸੀ ਕਿ ਉਹ 7 ਨਵੰਬਰ ਨੂੰ ਆਪਣੇ ਘਰਾਂ ਉੱਤੇ ਪਾਰਟੀ ਦੇ ਲਾਲ ਝੰਡੇ ਲਹਿਰਾਉਣ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਦੇ ਆਗੂਆਂ ਨੇ ਇਹ ਮੁਹਿੰਮ ਵਿੱਢੀ ਅਤੇ ਦਰਜਨਾਂ ਘਰਾਂ ਉੱਪਰ ਲਾਲ ਝੰਡੇ ਝੁਲਾਏ। ਕਾਮਰੇਡ ਨੂਰਪੁਰੀ ਨੇ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਕਿ ਝੰਡੇ ਦੀ ਮਾਣ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਝੰਡਾ ਖਰਾਬ ਹੋਣ ਦੀ ਸੂਰਤ ਵਿੱਚ ਬਦਲ ਲਿਆ ਜਾਵੇ।