ਨਵਾਂਸ਼ਹਿਰ ਵਿਖੇ ਭਗਵਾਨ ਵਿਸ਼ਵਕਰਮਾ ਦਾ ਮਨਾਇਆ ਸਾਲਾਨਾ ਉਤਸਵ
ਨਵਾਂਸ਼ਹਿਰ, 9 ਨਵੰਬਰ (ਜਸਬੀਰ ਸਿੰਘ ਨੂਰਪੁਰ, ਹਰਿਮੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਵਿਖੇ ਭਗਵਾਨ ਵਿਸ਼ਵਕਰਮਾ ਦਾ ਸਾਲਾਨਾ ਉਤਸਵ ਮੁੱਖ ਸੇਵਾਦਾਰ ਰਾਜ ਕੁਮਾਰ ਅਤੇ ਸ਼ਿਵ ਕੁਮਾਰ ਵਲੋਂ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਹਵਨ ਪੰਡਿਤ ਕ੍ਰਿਸ਼ਨ ਗੋਪਾਲ ਬਾਬਾ ਬਾਲਕ ਨਾਥ ਮੰਦਰ ਵਲੋਂ ਕਰਵਾਇਆ ਗਿਆ, ਉਪਰੰਤ ਚਾਹ-ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਅਜੀਤ ਡੈਸਕ
10-11-2026