ਸਤੀ ਮਾਤਾ ਗੋਤ ਕਟਾਰੀਆਂ ਦਾ ਮੇਲਾ ਪਿੰਡ ਰੱਤੇਵਾਲ ਵਿਖੇ ਧੂਮਧਾਮ ਨਾਲ ਮਨਾਇਆ
ਰੱਤੇਵਾਲ, 9 ਨਵੰਬਰ (ਅਸ਼ੋਕ ਕੁਮਾਰ ਲੀਲ)-ਸਤੀ ਮਾਤਾ ਗੋਤ ਕਟਾਰੀਆ ਦਾ ਮੇਲਾ ਪਿੰਡ ਰੱਤੇਵਾਲ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਹਵਨ ਯੱਗ ਕੀਤਾ ਗਿਆ।
ਰੱਤੇਵਾਲ, 9 ਨਵੰਬਰ (ਅਸ਼ੋਕ ਕੁਮਾਰ ਲੀਲ)-ਸਤੀ ਮਾਤਾ ਗੋਤ ਕਟਾਰੀਆ ਦਾ ਮੇਲਾ ਪਿੰਡ ਰੱਤੇਵਾਲ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਹਵਨ ਯੱਗ ਕੀਤਾ ਗਿਆ। ਇਸ ਉਪਰੰਤ ਸਵੇਰ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਜਿਸ ਦੀ ਸੇਵਾ ਜਸਪਾਲ ਰਾਏ ਅਤੇ ਗੁਰਪ੍ਰੀਤ ਸਿੰਘ ਬੱਬੂ ਰੁੜਕੀ ਵਲੋਂ ਕੀਤੀ ਗਈ ਅਤੇ ਲੰਗਰ ਦੀ ਸੇਵਾ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੇ ਪਰਿਵਾਰ ਵਲੋਂ ਕੀਤੀ ਗਈ। ਸਮੂਹ ਸੰਗਤਾਂ ਬੜੀ ਸ਼ਰਧਾ ਪੂਰਵਕ ਵੱਖ-ਵੱਖ ਪਿੰਡਾਂ ਤੋਂ ਸਤੀ ਮਾਤਾ ਦੇ ਦਰਸ਼ਨ ਕਰਨ ਪਹੁੰਚੀਆਂ ਅਤੇ ਸਤੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ’ਤੇ ਸਮੂਹ ਸੰਗਤਾਂ ਵੱਲੋਂ ਦਰਬਾਰ ਦੇ ਚੱਲ ਰਹੇ ਕੰਮ ਲਈ ਦਿਲ ਖੋਲ੍ਹ ਕੇ ਦਾਨ ਕੀਤਾ ਗਿਆ। ਇਸ ਮੌਕੇ ’ਤੇ ਸਵਰਨਜੀਤ ਸਿੰਘ ਪ੍ਰਧਾਨ, ਮਲਕੀਤ ਸਿੰਘ ਕਟਾਰੀਆ, ਪ੍ਰਧਾਨ ਗੁਰਦੀਪ ਸਿੰਘ, ਗੁਰਮੁਖ ਸਿੰਘ ਸਰਪੰਚ, ਚੌਧਰੀ ਜੈ ਚੰਦ ਰਿਟਾਇਰਡ ਖਜ਼ਾਨਾ ਅਫਸਰ ਅਤੇ ਸਮੂਹ ਸੰਗਤਾਂ ਮੌਕੇ ’ਤੇ ਮੌਜੂਦ ਰਹੀਆਂ।