ਗ੍ਰੀਨ ਦੀਵਾਲੀ ਮਨਾਈਏ ਵਾਤਾਵਰਣ ਨੂੰ ਬਚਾਈਏ-ਠੇਕੇਦਾਰ ਸੁਰਿੰਦਰ ਪਾਲ ਚੇਚੀ
ਟੱਪਰੀਆਂ ਖੁਰਦ , 4 ਨਵੰਬਰ (ਬੂਥਗੜ੍ਹੀਆ)-ਉੱਘੇ ਸਮਾਜ ਸੇਵੀ ਤੇ ਚੇਚੀ ਕੰਸਟਰਕਸ਼ਨ ਭੱਦੀ ਰੋਡ ਬਲਾਚੌਰ ਦੇ ਸਰਪ੍ਰਸਤ ਸਾਬਕਾ ਸਰਪੰਚ ਸੁਰਿੰਦਰਪਾਲ ਚੇਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਵਲੋਂ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਇਹ ਤਿਉਹਾਰ ਸਾਡੇ ਸਾਰਿਆਂ ਦਾ ਇੱਕ ਸਾਂਝਾ ਤਿਉਹਾਰ ਹੈ। ਜਿਸ ਕਰਕੇ ਸਾਡਾ ਸਾਰਿਆਂ ਦਾ ਇੱਕ ਫ਼ਰਜ਼ ਵੀ ਬਣਦਾ ਹੈ ਕਿ ਆਪਣੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਜੋ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਨਾ ਚਲਾਏ ਜਾਣ ਕਿਉਂਕਿ ਪਟਾਕੇ ਚਲਾਉਣ ਨਾਲ ਜੋ ਧੂੰਆਂ ਨਿਕਲਦਾ ਹੈ ਉਹ ਸਾਡੇ ਸਾਰਿਆਂ ਦੀ ਸਿਹਤ ਲਈ ਅਤੇ ਕੁਦਰਤੀ ਜੀਵ-ਜੰਤੂਆਂ ਲਈ ਲਈ ਹਾਨੀਕਾਰਕ ਹੁੰਦਾ ਹੈ ਜੋ ਖ਼ਾਸ ਕਰਕੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਬਹੁਤ ਮਾੜਾ ਹੁੰਦਾ ਹੈ।
ਅਜੀਤ ਡੈਸਕ
05-11-2026