ਧਾਰਮਿਕ ਸ਼ਖ਼ਸੀਅਤ ਗੁਰਦੀਪ ਸਿੰਘ ਦੇ ਵਿਛੋੜੇ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ- ਸੂਬਾ ਬਲਵਿੰਦਰ ਸਿੰਘ
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ) - ਧਾਰਮਿਕ ਸ਼ਖਸ਼ੀਅਤ ਗੁਰਦੀਪ ਸਿੰਘ ਕੂਕਾ ਸੇਵਾ ਮੁਕਤ ਕਾਨੂੰਗੋ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਪਿੰਡ ਮੇਹਲੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ) - ਧਾਰਮਿਕ ਸ਼ਖਸ਼ੀਅਤ ਗੁਰਦੀਪ ਸਿੰਘ ਕੂਕਾ ਸੇਵਾ ਮੁਕਤ ਕਾਨੂੰਗੋ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਪਿੰਡ ਮੇਹਲੀ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਉਪਰੰਤ ਸਾਂਝੇ ਤੌਰ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰਦੀਪ ਸਿੰਘ ਦੇ ਵਿਛੋੜੇ ਦਾ ਘਾਟਾ ਕਦੇ ਪੂਰਾ ਨਹੀਂ ਹੋਵੇਗਾ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਬਲਵਿੰਦਰ ਸਿੰਘ ਭੈਣੀ ਸਾਹਿਬ, ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਸੂਬਾ ਹਰਜੀਤ ਸਿੰਘ ਮੁਠੱਡਾ ਕਲਾਂ, ਰਾਜੂ ਭਾਜੀ ਫਗਵਾੜਾ, ਐਚ. ਐਸ ਜਾਡਲੀ, ਬਲਵੀਰ ਪਟਵਾਰੀ ਬੀਸਲਾ, ਹਰਕ੍ਰਿਸ਼ਨ ਪਟਵਾਰੀ, ਚੌਧਰੀ ਮੀਨਾ ਸੂੰਢ, ਪਹਿਲਵਾਨ ਸਤਨਾਮ ਸਿੰਘ ਲਾਦੀਆਂ, ਬਲਦੇਵ ਸਿੰਘ ਚੇਤਾ, ਹਰਜਿੰਦਰ ਪਾਲ ਸਿੰਘ ਖਾਲਸਾ ਆਟੋ ਮੋਬਾਇਲ ਫਗਵਾੜਾ, ਪੀ. ਆਰ ਸੌਂਧੀ ਚੀਫ ਰੈਸਲਿੰਗ ਕੋਚ ਇੰਡੀਆ, ਡੀ.ਐਸ.ਪੀ ਅਮਨਦੀਪ ਸੌਂਧੀ, ਏ.ਐਸ.ਆਈ ਸੂਰਜਵੀਰ, ਅਮਰੀਕ ਪਹਿਲਵਾਨ ਮੇਹਲੀ, ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਗੁਰਸ਼ਨਪ੍ਰੀਤ ਕੌਰ, ਐਸ. ਆਈ ਗੁਰਿੰਦਰਜੀਤ ਸਿੰਘ ਪਾਹੜਾ, ਹਰਦੇਵ ਸਿੰਘ ਪ੍ਰਧਾਨ ਨਾਮਧਾਰੀ ਧਰਮਸ਼ਾਲਾ ਫਗਵਾੜਾ, ਆਸਾ ਸਿੰਘ ਮੁੱਖ ਸੇਵਾਦਾਰ ਸ਼੍ਰੀ ਭੈਣੀ ਸਾਹਿਬ, ਤਰਲੋਕ ਸਿੰਘ ਨਾਮਧਾਰੀ ਮਾਰਬਲ ਫਗਵਾੜਾ, ਡੀ. ਐਸ.ਪੀ ਰਣਧੀਰ ਸਿੰਘ ਧੀਰਾ ਅਰਜਨ ਐਵਾਰਡੀ, ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਰਿਟਾ.ਆਈ.ਜੀ, ਸੁਖਜਿੰਦਰ ਸਿੰਘ ਢਿੱਲੋਂ ਰਿਟਾ.ਡੀ ਆਰ.ਓ, ਗੁਰਮੀਤ ਸਿੰਘ ਰੱਤੂ ਸਰਹਾਲ ਕਾਜੀਆਂ, ਹਰਪਾਲ ਸਿੰਘ ਭੈਣੀ ਸਾਹਿਬ, ਨਿਰਮਲ ਸਿੰਘ ਬਾਜਵਾ, ਨਰਿੰਦਰ ਕੰਡਾ ਜਲੰਧਰ, ਰਵੀ ਪਟਵਾਰੀ ਨਕੋਦਰ, ਹਰਪ੍ਰੀਤ ਸਿੰਘ ਗਿੱਲ ਅਸਟ੍ਰੇਲੀਆ, ਰਾਜਬੀਰ ਸਿੰਘ ਗਿੱਲ ਪੀ.ਪੀ, ਗੁਰਦਿਆਲ ਸਿੰਘ ਸਾਬਕਾ ਸਰਪੰਚ ਬਹੂਆ ਆਦਿ ਹਾਜਿਰ ਸਨ।