02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਨਵਾਂਸ਼ਹਿਰ ਦੇ ਪਿੰਡ ਪੁੰਨੂ ਮਜਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ

ਨਵਾਂਸ਼ਹਿਰ, 1 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜ਼ਦੀਕ ਪਿੰਡ ਪੁੰਨੂਮਜਾਰਾ ਦੇ ਸਰਬ ਸਾਂਝਾ ਦਰਬਾਰ ਨਾਗਾਂ ਦੀ ਬਰਮੀ ਦਰਬਾਰ ਦੇ ਸੇਵਾਦਾਰ ਰਾਮ ਸਰੂਪ ਰੂਪੀ ਬਾਬਾ ਵਲੋਂ ਇਹ ਸੇਵਾ ਕੀਤੀ ਗਈ, ਉਨ੍ਹਾਂ ਦੱਸਿਆ ਹੈ ਕਿ ਸਮੂਹ ਐਨ. ਆਰ.

Ad Position 21
No active advertisement
ਅਜੀਤ ਡੈਸਕ 02-11-2026
ਨਵਾਂਸ਼ਹਿਰ, 1 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜ਼ਦੀਕ ਪਿੰਡ ਪੁੰਨੂਮਜਾਰਾ ਦੇ ਸਰਬ ਸਾਂਝਾ ਦਰਬਾਰ ਨਾਗਾਂ ਦੀ ਬਰਮੀ ਦਰਬਾਰ ਦੇ ਸੇਵਾਦਾਰ ਰਾਮ ਸਰੂਪ ਰੂਪੀ ਬਾਬਾ ਵਲੋਂ ਇਹ ਸੇਵਾ ਕੀਤੀ ਗਈ, ਉਨ੍ਹਾਂ ਦੱਸਿਆ ਹੈ ਕਿ ਸਮੂਹ ਐਨ. ਆਰ. ਵੀਰਾਂ ਦੇ ਸਹਿਯੋਗ ਨਾਲ ਜ਼ਰੂਰਤਮੰਦ ਬੱਚਿਆਂ ਨੂੰ ਆਉਣ ਵਾਲੀਆਂ ਸਰਦੀਆਂ ਦੇ ਮੱਦੇਨਜ਼ਰ ਦੇਖਦੇ ਹੋਏ ਬੂਟ ਵੰਡੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਕਿਰਨ ਬਾਲਾ ਨੇ ਵੀ ਧੰਨਵਾਦ ਕੀਤਾ ਤੇ ਦੱਸਿਆ ਹੈ ਕਿ ਪਹਿਲਾਂ ਵੀ ਇਨ੍ਹਾਂ ਵਲੋਂ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ ਗਏ ਸਨ, ਨਾਲ ਹੀ ਸਕੂਲ ਨੂੰ ਵੱਡਾ ਟਾਟ ਬੱਚਿਆਂ ਲਈ ਬੈਠਣ ਦੇ ਲਈ ਦਿੱਤਾ ਗਿਆ ਹੈ। ਰਾਮ ਸਰੂਪ ਰੂਪੀ ਬਾਬਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੜ੍ਹੋ ਲਿਖੋ ਆਪਣੇ ਮਾਤਾ-ਪਿਤਾ ਤੇ ਆਪਣੇ ਅਧਿਆਪਕ ਦਾ ਨਾਂਅ ਰੌਸ਼ਨ ਕਰੋ। ਇਸ ਮੌਕੇ ਸੰਨੀ ਸੁਲਤਾਨ ਸ਼ਾਹ ਕਾਦਰੀ ਗੜ੍ਹੀ ਕਾਨੂੰਗੋਆ, ਬਾਬਾ ਮੱਖਣ ਕਾਹਲੋਂ, ਬਿੰਅਤ ਰਾਮ, ਗਾਇਕ ਮਹੇਸ਼ ਸਾਜਨ, ਸੰਨੀ ਸਲੋਹ, ਸੁਨੀਲ ਦੱਤ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਂਸਕੋ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕਰਵਾਇਆ
Ad Position 24