02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਬਾਬੂ ਮੰਗੂ ਰਾਮ ਮੁੱਗੋਵਾਲ ਦੇ ਸੰਘਰਸ਼ ਨੂੰ ਜ਼ਿੰਦਾ ਰੱਖਣ ਲਈ ਲੋਕ ਲਹਿਰ ਉਸਾਰਨ ਦੀ ਲੋੜ- ਸੰਤ ਸੁਰਿੰਦਰ ਦਾਸ

ਬੀਣੇਵਾਲ, 1 ਨਵੰਬਰ (ਬੈਜ ਚੌਧਰੀ)- ਆਦਿ ਧਰਮ ਦੇ ਬਾਨੀ ਅਤੇ ਮਹਾਨ ਸਮਾਜ ਸੁਧਾਰਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਵਲੋਂ ਦੱਬੇ-ਕੁਚਲੇ ਅਤੇ ਸਮਾਜਿਕ ਤੌਰ ’ਤੇ ਪਛੜੇ ਵਰਗਾਂ ਦੇ ਹੱਕਾਂ ਲਈ ਕੀਤੇ ਗਏ ਇਤਿਹਾਸਕ ਸੰਘਰਸ਼ ਨੂੰ ਜ਼ਿੰਦਾ ਰੱਖਣ ਵਾਸਤੇ ਇਕ ਮਜ਼ਬੂਤ ਲੋਕ ਲਹਿਰ ਉਸਾਰਨ ਦੀ ਅੱਜ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਪ੍ਰਗਟ ਕਰਦਿਆਂ ਕਿਹਾ ਕਿ ਬਾਬੂ ਜੀ ਦਾ ਇਤਿਹਾਸ ਸਿਰਫ਼ ਯਾਦ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਚਾਹੀਦਾ ਹੈ ।

Ad Position 21
No active advertisement
ਅਜੀਤ ਡੈਸਕ 02-11-2026
ਬੀਣੇਵਾਲ, 1 ਨਵੰਬਰ (ਬੈਜ ਚੌਧਰੀ)- ਆਦਿ ਧਰਮ ਦੇ ਬਾਨੀ ਅਤੇ ਮਹਾਨ ਸਮਾਜ ਸੁਧਾਰਕ ਬਾਬੂ ਮੰਗੂ ਰਾਮ ਮੁੱਗੋਵਾਲੀਆ ਵਲੋਂ ਦੱਬੇ-ਕੁਚਲੇ ਅਤੇ ਸਮਾਜਿਕ ਤੌਰ ’ਤੇ ਪਛੜੇ ਵਰਗਾਂ ਦੇ ਹੱਕਾਂ ਲਈ ਕੀਤੇ ਗਏ ਇਤਿਹਾਸਕ ਸੰਘਰਸ਼ ਨੂੰ ਜ਼ਿੰਦਾ ਰੱਖਣ ਵਾਸਤੇ ਇਕ ਮਜ਼ਬੂਤ ਲੋਕ ਲਹਿਰ ਉਸਾਰਨ ਦੀ ਅੱਜ ਸਮੇਂ ਦੀ ਮੁੱਖ ਲੋੜ ਹੈ। ਇਹ ਵਿਚਾਰ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਪ੍ਰਗਟ ਕਰਦਿਆਂ ਕਿਹਾ ਕਿ ਬਾਬੂ ਜੀ ਦਾ ਇਤਿਹਾਸ ਸਿਰਫ਼ ਯਾਦ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਵਿਦੇਸ਼ ਗਏ ਅਤੇ ਗ਼ਦਰ ਲਹਿਰ ਨਾਲ ਜੁੜ ਕੇ ਦੇਸ਼ ਦੀ ਆਜ਼ਾਦੀ ਲਈ ਵੀ ਆਪਣਾ ਯੋਗਦਾਨ ਪਾਇਆ। ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਬਾਬੂ ਜੀ ਨੇ ਸਾਲ 1925 ਵਿਚ ਪੰਜਾਬ ਵਾਪਸ ਆ ਕੇ ਸਮਾਜਿਕ ਜਾਗਰੂਕਤਾ ਲਈ ਕੰਮ ਸ਼ੁਰੂ ਕੀਤਾ ਅਤੇ 11-12 ਜੂਨ 1926 ਨੂੰ ਆਪਣੇ ਪਿੰਡ ਮੁੱਗੋਵਾਲ ਵਿਖੇ ਆਦਿ ਧਰਮ ਮੰਡਲ ਦੀ ਸਥਾਪਨਾ ਕਰਕੇ ਇੱਕ ਇਤਿਹਾਸਕ ਲਹਿਰ ਦੀ ਨੀਂਹ ਰੱਖੀ। ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਕਮੇਟੀ ਤੇ ਚੇਅਰਮੈਨ ਨਾਜ਼ਰ ਰਾਮ ਮਾਨ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਸਿੱਖਿਆ, ਸਮਾਜਿਕ ਬਰਾਬਰੀ ਅਤੇ ਰਾਜਨੀਤਿਕ ਹੱਕਾਂ ਲਈ ਲਗਾਤਾਰ ਸੰਘਰਸ਼ ਕੀਤਾ। ਸਾਲ 1931 ਦੀ ਮਰਦਮਸ਼ੁਮਾਰੀ ਦੌਰਾਨ ਪੰਜਾਬ ਵਿਚ ਲਗਭਗ 4 ਲੱਖ 18 ਹਜ਼ਾਰ ਲੋਕਾਂ ਵੱਲੋਂ ਆਪਣੇ ਆਪ ਨੂੰ ਆਦਿ ਧਰਮੀ ਦਰਜ ਕਰਵਾਉਣਾ ਉਨ੍ਹਾਂ ਦੀ ਲਹਿਰ ਦੀ ਇੱਕ ਵੱਡੀ ਇਤਿਹਾਸਕ ਪ੍ਰਾਪਤੀ ਸੀ। ਉਨ੍ਹਾਂ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ ਵਿਚੋਂ ਜਾਤੀਵਾਦ, ਵਿਤਕਰੇ ਅਤੇ ਅਨਿਆਂ ਨੂੰ ਖ਼ਤਮ ਕਰਨ ਵਾਸਤੇ ਸਾਂਝੇ ਯਤਨ ਕਰਨੇ ਚਾਹੀਦੇ ਹਨ । ਇਸ ਮੌਕੇ ਸੇਵਾਦਲ ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਬਖ਼ਸ਼ ਸਿੰਘ ਮਹੇ, ਪੰਜਾਬ ਪ੍ਰਧਾਨ ਸੁਖਚੈਨ ਸਿੰਘ ਕਾਲਾ, ਸੰਤ ਗਿਰਧਾਰੀ ਲਾਲ ਮੁੱਖ ਗ੍ਰੰਥੀ, ਮਨਜੀਤ ਮੁੱਗੋਵਾਲ ਕੈਸ਼ੀਅਰ, ਸੰਤ ਕਰਮ ਚੰਦ ਕੈਸ਼ੀਅਰ, ਬਾਬਾ ਦਿਆਲ ਚੰਦ ਬੰਗਾ, ਹਰਬੰਸ ਸਿੰਘ, ਸੰਤ ਨਿਰੰਜਣ ਸਿੰਘ, ਡਾਕਟਰ ਬਹਾਦਰ ਸਿੰਘ , ਅਮਰੀਕ ਘੁਲਾਲ, ਮਾਸਟਰ ਰਾਜ ਕੁਮਾਰ, ਸੋਮ ਨਾਥ ਗੰਗੜ, ਅਸ਼ਵਨੀ ਕੁਮਾਰ ਅਹਾਤਾ ਸ਼ੇਰਜੰਗ ਲੁਧਿਆਣਾ, ਤਾਰਾ ਚੰਦ, ਜਰਨੈਲ ਸਿੰਘ ਕੁੱਲੇਵਾਲ, ਹਰਭਜਨ ਬੱਸੀ, ਮਹਿੰਦਰ ਸਿੰਘ ਬੱਸੀ, ਰਾਮ ਸਿੰਘ ਖੁਰਾਲੀ, ਗੁਰਲਾਲ ਸੈਲਾ, ਦਲਵੀਰ ਰਾਜੂ, ਸੁਰਜੀਤ ਖ਼ਾਨਪੁਰੀ, ਹੈਪੀ ਭੱਟੀ, ਟਿੰਕੂ ਅਡੋਨ, ਮਹੇਸ਼ ਸੂਦ, ਪੀ. ਐਲ. ਸੂਦ, ਡਾਕਟਰ ਸਤਪਾਲ, ਮਾਸਟਰ ਰਾਮ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਖੇਡਾਂ ਵੱਲ ਰੁਚੀ ਰੱਖੇ- ਬੰਗਾ ਅਗਲੀ ਖ਼ਬਰ ਲਾਲੜੀਏ ਗੋਤ ਜਠੇਰਿਆਂ ਦਾ ਮੇਲਾ 22 ਨੂੰ
Ad Position 24