ਭੋਗ ’ਤੇ ਵਿਸ਼ੇਸ਼- ਗੁਰਬਖ਼ਸ਼ ਸਿੰਘ ਬੈਂਸ ਪਠਲਾਵਾ
ਬੰਗਾ-ਸਵ: ਗੁਰਬਖਸ਼ ਸਿੰਘ ਬੈਂਸ ਨੇ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਅਜੀਤ ਕੌਰ ਦੇ ਘਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ 15 ਅਪ੍ਰੈਲ 1956 ਨੂੰ ਜਨਮ ਲਿਆ। ਆਪ ਮਾ.
ਬੰਗਾ-ਸਵ: ਗੁਰਬਖਸ਼ ਸਿੰਘ ਬੈਂਸ ਨੇ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਅਜੀਤ ਕੌਰ ਦੇ ਘਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ 15 ਅਪ੍ਰੈਲ 1956 ਨੂੰ ਜਨਮ ਲਿਆ। ਆਪ ਮਾ. ਜਗਤ ਸਿੰਘ ਬੈਂਸ ਸਾਬਕਾ ਸਰਪੰਚ, ਸਵ: ਸ. ਬਗੀਚਾ ਸਿੰਘ ਐਫ. ਸੀ. ਆਈ, ਸਵ: ਡਾ. ਬਚਨ ਸਿੰਘ ਬੈਂਸ ਤੇ ਸ. ਮਲਕੀਤ ਸਿੰਘ ਜੇ. ਈ. ਦੇ ਭਰਾਤਾ ਸਨ। ਸਵ: ਗੁਰਬਖਸ਼ ਸਿੰਘ ਬੈਂਸ ਨੇ ਸਕੂਲੀ ਵਿੱਦਿਆ ਪ੍ਰਾਪਤੀ ਉਪਰੰਤ ਆਪਣੇ ਪਿਤਾ ਦੇ ਕਿੱਤੇ ਕਰਿਆਨਾ ਦੁਕਾਨਦਾਰੀ ਨੂੰ ਸਾਂਭਿਆ ਤੇ ਅੰਤ ਤੱਕ ਬੜੀ ਇਮਾਨਦਾਰੀ ਅਤੇ ਨਿਹਚਾ ਨਾਲ ਇਹ ਕਿੱਤਾ ਨਿਭਾਉਂਦੇ ਰਹੇ। ਦੁਕਾਨਦਾਰੀ ਦੇ ਨਾਲ-ਨਾਲ ਉਨ੍ਹਾਂ 35 ਸਾਲ ਦੇ ਕਰੀਬ ਪਠਲਾਵਾ ਵਿਖੇ ਬ੍ਰਾਂਚ ਪੋਸਟ ਮਾਸਟਰ ਦੀ ਸੇਵਾ ਨਿਭਾਈ। ਤਮਾਮ ਇਨਸਾਨੀ ਗੁਣਾਂ ਦੇ ਧਾਰਨੀ ਸਵ: ਬੈਂਸ ਧਾਰਮਿਕ ਵਿਚਾਰਾਂ ਵਾਲੇ ਸਨ। ਉਨ੍ਹਾਂ ਦਾ ਬੇਟਾ ਸਤਵਿੰਦਰ ਸਿੰਘ ਬੈਂਸ, ਵੱਡੀ ਬੇਟੀ ਗੁਰਿੰਦਰ ਕੌਰ ਤੇ ਛੋਟੀ ਬੇਟੀ ਹਰਪ੍ਰੀਤ ਕੌਰ ਵਿਦੇਸ਼ਾਂ ’ਚ ਸੈਟਲ ਹਨ। ਉਨ੍ਹਾਂ ਨੇ ਆਪਣੀ ਧਰਮ ਪਤਨੀ ਸੁਰਿੰਦਰ ਕੌਰ ਨਾਲ ਸਫਲ ਵਿਆਹੁਤਾ ਜੀਵਨ ਜੀਵਿਆ ਤੇ ਇਕ ਸਫਲ ਇਨਸਾਨ ਵਜੋਂ ਦੁਨੀਆ ਤੋਂ ਰੁਖਸਤ ਹੋਏ। -ਸੁਰਿੰਦਰ ਸਿੰਘ ਕਰਮ ਲਧਾਣਾ