‘ ਖੇਡਾਂ ਵਤਨ ਪੰਜਾਬ ਦੀਆਂ’ ਅੰਡਰ-14 ਸਾਲ ਵੇਟ ਲਿਫਟਿੰਗ ’ਚ ਸਰਹਾਲਾ ਰਾਣੂੰਆਂ ਦੀ ਦਿਲਰੂਪ ਕੌਰ ਅੱਵਲ
ਬਹਿਰਾਮ, 19 ਅਕਤੂਬਰ (ਸਰਬਜੀਤ ਸਿੰਘ ਰਾਣਾ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੰਗਰੂਰ ਵਿਖੇ ਕਰਵਾਏ ਗਏ ਅੰਡਰ-14 ਸਾਲ ਵੇਟ ਲਿਫਟਿੰਗ ਮੁਕਾਬਲਿਆਂ ’ਚ ਪਿੰਡ ਸਰਹਾਲਾ ਰਾਣੂੰਆਂ ਦੀ ਲੜਕੀ ਦਿਲਰੂਪ ਕੌਰ ਨੇ ਕਲੀਨ ਐਂਡ ਜਰਕ ਵੇਟ ਲਿਫਟਿੰਗ ਮੁਕਾਬਲਿਆਂਚ ਕੁੱਲ 98 ਕਿੱਲੋਗ੍ਰਾਮ ਭਾਰ ਚੁੱਕ ਕੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਡੀ.
ਬਹਿਰਾਮ, 19 ਅਕਤੂਬਰ (ਸਰਬਜੀਤ ਸਿੰਘ ਰਾਣਾ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੰਗਰੂਰ ਵਿਖੇ ਕਰਵਾਏ ਗਏ ਅੰਡਰ-14 ਸਾਲ ਵੇਟ ਲਿਫਟਿੰਗ ਮੁਕਾਬਲਿਆਂ ’ਚ ਪਿੰਡ ਸਰਹਾਲਾ ਰਾਣੂੰਆਂ ਦੀ ਲੜਕੀ ਦਿਲਰੂਪ ਕੌਰ ਨੇ ਕਲੀਨ ਐਂਡ ਜਰਕ ਵੇਟ ਲਿਫਟਿੰਗ ਮੁਕਾਬਲਿਆਂਚ ਕੁੱਲ 98 ਕਿੱਲੋਗ੍ਰਾਮ ਭਾਰ ਚੁੱਕ ਕੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸੰਬੰਧੀ ਡੀ. ਐਸ. ਪੀ. ਮਨਜੀਤ ਸਿੰਘ ਤੇ ਪ੍ਰਿੰ. ਰੋਸ਼ਨ ਲਾਲ ਨੰਬਰਦਾਰ ਨੇ ਦੱਸਿਆ ਕਿ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਵਿਖੇ ਛੇਵੀਂ ਕਲਾਸ ਜਮਾਤ ’ਚ ਪੜ੍ਹਦੀ ਵਿਦਿਆਰਥਣ ਦਿਲਰੂਪ ਕੌਰ ਪਿਤਾ ਸੁਰਜੀਤ ਸਿੰਘ ਤੇ ਮਾਤਾ ਬਲਜੀਤ ਕੌਰ ਦੀ ਲਾਡਲੀ ਧੀ ਨੇ ਹੋਲਾ ਮਹੱਲਾ ਵੇਟਲਿਫਟਿੰਗ ਕਲੱਬ ਸਰਹਾਲਾ ਰਾਣੂੰਆਂ ਤੇ ਭਰੋਮਜਾਰਾ ਰਾਣੂੰਆ ਵਲੋਂ ਕੋਚ ਹਰਕਰਨ ਸਿੰਘ ਦੀ ਦੇਖ-ਰੇਖ ਹੇਠ ਸਖ਼ਤ ਮਿਹਨਤ ਉਪਰੰਤ ਇਹ ਸਥਾਨ ਪ੍ਰਾਪਤ ਕੀਤਾ। ਡੀ. ਐਸ. ਪੀ. ਮਨਜੀਤ ਸਿੰਘ ਰਾਣਾ ਨੇ ਕਿਹਾ ਕਿ ਸਖ਼ਤ ਮਿਹਨਤ ਕਰਨ ਨਾਲ ਹੀ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਜਾ ਸਕਦਾ ਹੈ।