20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਾਬਕਾ ਐਮ. ਸੀ. ਜੀਤ ਸਿੰਘ ਭਾਟੀਆ ਦਾ ਸਸਕਾਰ

ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਬੰਗਾ ਸ਼ਹਿਰ ਤੇ ਇਲਾਕੇ ਦੀ ਹਰਮਨ ਪਿਆਰੀ ਸ਼ਖ਼ਸੀਅਤ ਜੀਤ ਸਿੰਘ ਭਾਟੀਆ ਸਾਬਕਾ ਐਮ. ਸੀ.

Ad Position 21
No active advertisement
ਸਾਬਕਾ ਐਮ. ਸੀ. ਜੀਤ ਸਿੰਘ ਭਾਟੀਆ ਦੀ ਚਿਖਾ ਨੂੰ ਅਗਨੀ ਦਿਖਾਉਂਦੇ ਹੋਏ ਤਰਨਦੀਪ ਸਿੰਘ ਭਾਟੀਆ ਤੇ ਸਾਕ ਸੰਬੰਧੀ। (ਸੱਜੇ) ਜੀਤ ਸਿੰਘ ਭਾਟੀਆ ਦੀ ਤਸਵੀਰ। ਤਸਵੀਰ : ਧਰਮਵੀਰ ਪਾਲ 20-10-2026
ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਬੰਗਾ ਸ਼ਹਿਰ ਤੇ ਇਲਾਕੇ ਦੀ ਹਰਮਨ ਪਿਆਰੀ ਸ਼ਖ਼ਸੀਅਤ ਜੀਤ ਸਿੰਘ ਭਾਟੀਆ ਸਾਬਕਾ ਐਮ. ਸੀ., ਜੋ ਬੀਤੇ ਕੱਲ੍ਹ ਸੰਖੇਪ ਬਿਮਾਰੀ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਸਸਕਾਰ ’ਤੇ ਸ਼ਹਿਰ ਤੇ ਇਲਾਕਾ ਵਾਸੀਆਂ ਦਾ ਭਾਰੀ ਇਕੱਠ ਜੁੜਿਆ। ਬੰਗਾ ਦੇ ਟਰੱਕ ਯੂਨੀਅਨ ਦੇ ਸਾਹਮਣੇ ਪੈਂਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਤਰਨਦੀਪ ਸਿੰਘ ਭਾਟੀਆ ਸਾਕ ਸੰਬੰਧੀਆਂ ਤੇ ਮਿੱਤਰ ਪਿਆਰਿਆਂ ਨੇ ਸਾਂਝੇ ਤੌਰ ’ਤੇ ਦਿਖਾਈ। ਇਸ ਦੁੱਖ ਦੀ ਘੜੀ ਵਿਚ ਪੁੱਜੀਆਂ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਸੱਭਿਆਚਾਰ ਖੇਤਰ ਦੀਆਂ ਹਸਤੀਆਂ ਵਿਚ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ, ਮੋਨਿਕਾ ਵਾਲੀਆ ਪ੍ਰਧਾਨ ਨਗਰ ਕੌਂਸਲ ਬੰਗਾ, ਧਰਮਪਾਲ ਸੀਨੀਅਰ ਭਾਜਪਾ ਆਗੂ, ਸੰਜੀਵ ਭਾਰਦਵਾਜ ਭਾਜਪਾ ਆਗੂ, ਸਤਨਾਮ ਸਿੰਘ ਲਾਦੀਆਂ ਅਕਾਲੀ ਆਗੂ, ਜਸਵਿੰਦਰ ਸਿੰਘ ਮਾਨ ਐਮ. ਸੀ., ਹਿੰਮਤ ਤੇਜਪਾਲ ਐਮ.ਸੀ, ਹਰਜਿੰਦਰ ਕੁਮਾਰ ਲੱਧੜ ਐਮ. ਸੀ., ਮਨਜੀਤ ਸਿੰਘ ਬੱਬਲ ਐਮ. ਸੀ., ਅਮਰੀਕ ਸਿੰਘ ਸੋਨੀ ਐਮ. ਸੀ., ਪਰਮ ਸਿੰਘ ਖਾਲਸਾ ਐਮ. ਸੀ. ਨਵਾਂ ਸ਼ਹਿਰ, ਸੋਹਣ ਲਾਲ ਢੰਡਾ ‘ਆਪ’ ਆਗੂ, ਪਵਨਜੀਤ ਸਿੰਘ ਸਿੱਧੂ ‘ਆਪ’ ਆਗੂ, ਦਿਨੇਸ਼ ਕੁਮਾਰ ਕਰੀਹਾ ਅਕਾਲੀ ਆਗੂ, ਅਮਰਜੀਤ ਖਟਕੜ, ਰਾਮਕ੍ਰਿਸ਼ਨ ਪੱਲੀ ਝਿੱਕੀ, ਜਤਿੰਦਰ ਸਿੰਘ ਮਾਨ, ਪਰਮਜੀਤ ਸਿੰਘ ਜੌਹਰ, ਰੋਟੇਰੀਅਨ ਸ਼ਰਨਜੀਤ ਸਿੰਘ, ਸ਼ਵਿੰਦਰ ਸਿੰਘ ਗਰਚਾ, ਦਿਲਬਾਗ ਸਿੰਘ ਬਾਗੀ, ਲਖਬੀਰ ਸਿੰਘ ਝਿੱਕਾ, ਸਤਨਾਮ ਸਿੰਘ ਝਿੱਕਾ, ਜਸਪਾਲ ਸਿੰਘ ਗਿੱਧਾ, ਲੈਕਚਰਾਰ ਅੰਮ੍ਰਿਤ ਪਾਲ ਸਿੰਘ, ਕੁਲਦੀਪ ਸਿੰਘ, ਧਰਮਜੀਤ ਸਿੰਘ, ਗਾਇਕ ਅਮਰਦੀਪ ਬੰਗਾ, ਡਾਕਟਰ ਬਲਵੀਰ ਸ਼ਰਮਾ, ਕੇਸ਼ਵ ਘਈ, ਲਾਈਨ ਸੁੱਚਾ ਰਾਮ, ਲਾਈਨ ਗੁਲਸ਼ਨ ਕੁਮਾਰ ਤੇ ਹੋਰ ਇਲਾਕੇ ਦੀ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਸਿੰਘ ਸ਼ੀਂਹਮਾਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਅਗਲੀ ਖ਼ਬਰ ਵਿੱਤ ਮੰਤਰੀ ਚੀਮਾ ਨਾਲ ਹੋਈ ਪੰਜਾਬ ਸ਼ੂਗਰ ਮਿੱਲ ਪੰਜਾਬ ਫੈਡਰੇਸ਼ਨ ਦੀ ਮੀਟਿੰਗ
Ad Position 24