17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੰਤ ਬਾਬਾ ਤਾਰਾ ਸਿੰਘ ਦੀ ਯਾਦ ਵਿਚ ਕਰਵਾਇਆ ਸਮਾਗਮ

ਬਲਾਚੌਰ, 16 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਸੈਣੀ ਮੁੱਹਲਾ ਬਲਾਚੌਰ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਲੰਗਰਾਂ ਵਾਲੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਯਾਦ ਵਿਚ ਸਮਾਗਮ ਕਰਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਾਨ ਸਿੰਘ ਨੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਦੇ ਜੀਵਨ ਤੇ ਫਲਸਫੇ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ, ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਘਰਾਂ ਵਿਚ ਬੱਚਿਆਂ ਨੂੰ ਗੁਰਮੁੱਖੀ ਨਾਲ ਜੋੜਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਹਿੱਤ ਵਿਚਾਰਾਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 17-10-2026
ਬਲਾਚੌਰ, 16 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਸੈਣੀ ਮੁੱਹਲਾ ਬਲਾਚੌਰ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਲੰਗਰਾਂ ਵਾਲੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਯਾਦ ਵਿਚ ਸਮਾਗਮ ਕਰਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਾਨ ਸਿੰਘ ਨੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਦੇ ਜੀਵਨ ਤੇ ਫਲਸਫੇ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ, ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਘਰਾਂ ਵਿਚ ਬੱਚਿਆਂ ਨੂੰ ਗੁਰਮੁੱਖੀ ਨਾਲ ਜੋੜਣ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਹਿੱਤ ਵਿਚਾਰਾਂ ਕੀਤੀਆਂ। ਇਸ ਮੌਕੇ ਹਜੂਰੀ ਰਾਗੀ ਭਾਈ ਜਤਿੰਦਰਜੀਤ ਸਿੰਘ ਤੇੜਾ ਵਾਲੇ, ਗਿਆਨੀ ਸੋਹਨ ਸਿੰਘ ਸੇਵਕ ਜਗਤਪੁਰ, ਭਾਈ ਇਕਬਾਲ ਸਿੰਘ ਪਨਿਆਲੀ ਵਾਲੇ, ਗਿਆਨੀ ਮੇਜਰ ਸਿੰਘ ਮਜਾਰੀ, ਗਿਆਨੀ ਸਵਰਨ ਸਿੰਘ ਭੱਟੀ, ਗਿਆਨੀ ਗੁਰਜੀਤ ਸਿੰਘ ਘਟੋਰ, ਗਿਆਨੀ ਹਰਨੇਕ ਸਿੰਘ ਮੱਲੋਵਾਲ, ਗਿਆਨੀ ਜਸਦੀਪ ਸਿੰਘ ਨਾਗਰਾ, ਗਿਆਨੀ ਬਹਾਦਰ ਸਿੰਘ ਸ਼ੌਕੀ, ਗਿਆਨੀ ਅਜਮੇਰ ਸਿੰਘ ਅਤੇ ਗਿਆਨੀ ਝਿਲਮਿਲ ਸਿੰਘ ਅਤੇ ਹੋਰ ਕਥਾ, ਕੀਰਤਨੀ, ਕਵੀਸ਼ਰੀ ਜਥਿਆ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸਮਾਗਮ ਵਿਚ ਸੰਤ ਬਾਬਾ ਬਲਜਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਦੀ ਯਾਦ ਵਿਚ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਸਪੁੱਤਰ ਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿਚ ਭਾਈ ਗੁਰਚਰਨ ਸਿੰਘ ਸੈਣੀ, ਗਿਆਨੀ ਜਸਪਾਲ ਸਿੰਘ ਤੇੜ੍ਹ, ਪਾਖਰ ਸਿੰਘ ਸੈਣੀ, ਭੂਪਿੰਦਰ ਸਿੰਘ ਸਰਾਂ, ਜਸਪਾਲ ਸਿੰਘ ਲਾਲਾ, ਐਡਵੋਕੇਟ ਅਵਤਾਰ ਸਿੰਘ ਮਾਨ, ਭਾਈ ਗੁਰਦੀਪ ਸਿੰਘ ਚਾਵਲਾ, ਨਿਰਮਲ ਸਿੰਘ, ਰੇਸ਼ਮ ਸਿੰਘ ਹਲਵਾਈ, ਮਦਨ ਸਿੰਘ, ਹਰਸਿਮਰਨ ਸਿੰਘ, ਹਰਜੋਤ ਸਿੰਘ, ਬਹਾਦਰ ਸਿੰਘ, ਗੁਰਮੁਖ ਸਿੰਘ, ਵਰਿੰਦਰਪਾਲ ਸਿੰਘ ਹੁੰਦਲ, ਨਿਰਮਲ ਸਿੰਘ, ਬੱਗਾ ਸੈਣੀ , ਕੈਪਟਨ ਗੁਰਜਿੰਦਰ ਸਿੰਘ ਸੈਣੀ, ਮਨਪ੍ਰੀਤ ਸਿੰਘ, ਜੀਤਾ ਸੈਣੀ, ਬਹਾਦਰ ਸਿੰਘ, ਅਮਰੀਕ ਸਿੰਘ ਸੈਣੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਾਲਾਨਾ ਅਖੰਡ ਕੀਰਤਨ ਤੇ ਅੰਮ੍ਰਿਤ ਸੰਚਾਰ ਸਮਾਗਮ ਸੰਬੰਧੀ ਮੀਟਿੰਗ ਅਗਲੀ ਖ਼ਬਰ ਮੰਢਾਲੀ ਵਿਖੇ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਮੌਕੇ ਮੁਫ਼ਤ ਬੂਟੇ ਵੰਡੇ
Ad Position 24