15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅਕਾਲੀ ਦਲ ਬਾਦਲ ਦੇ ਬੰਗਾ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਬਿੱਟੂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਏ ਨਤਮਸਤਕ

ਬੰਗਾ, 15 ਅਕਤੂਬਰ (ਧਰਮਵੀਰ ਪਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਡਾ.

Ad Position 21
No active advertisement
ਅਜੀਤ ਡੈਸਕ 16-10-2026
ਬੰਗਾ, 15 ਅਕਤੂਬਰ (ਧਰਮਵੀਰ ਪਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੂੰ ਬੰਗਾ ਹਲਕੇ ਦਾ ਇੰਚਾਰਜ ਨਿਯੁਕਤ ਕਰਨ ਅਤੇ ਜਥੇਦਾਰ ਸਤਨਾਮ ਸਿੰਘ ਲਾਂਦੀਆਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਦੋਵੇਂ ਆਗੂ ਭਾਰੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਬੰਗਾ ਵਿਖੇ ਨਤਮਸਤਕ ਹੋਏ। ਇਸ ਮੌਕੇ ਆਗੂਆਂ ਵਲੋਂ ਗੁਰੂ ਮਹਾਰਾਜ ਦੇ ਚਰਨਾਂ ਵਿਚ ਹਾਜ਼ਰੀ ਭਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਲਈ ਅਰਦਾਸ ਕੀਤੀ ਗਈ ਤੇ ਪਾਰਟੀ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੰਗਾ ਹਲਕੇ ਦੇ ਨਵ-ਨਿਯੁਕਤ ਇੰਚਾਰਜ ਡਾਕਟਰ ਸਤਵਿੰਦਰ ਪਾਲ ਸਿੰਘ ਬਿੱਟੂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਅਣਥੱਕ ਮਿਹਨਤ ਨਾਲ ਨਿਭਾਉਣਗੇ। ਮੀਤ ਪ੍ਰਧਾਨ ਜਥੇਦਾਰ ਸਤਨਾਮ ਸਿੰਘ ਲਾਂਦੀਆਂ ਨੇ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਖਦੀਪ ਸਿੰਘ ਸ਼ੁਕਾਰ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਨਾਲ ਪਹੁੰਚੇ। ਇਸ ਮੌਕੇ ਮੀਤ ਪ੍ਰਧਾਨ ਨਵਦੀਪ ਸਿੰਘ ਅਨਖੋਰਵਾਲ, ਜਸਵਿੰਦਰ ਸਿੰਘ ਮਾਨ, ਜਤਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਔੜ, ਧਰਮਿੰਦਰ ਸਿੰਘ ਮੰਢਾਲੀ, ਬੂਟਾ ਸਿੰਘ ਮੰਢਾਲੀ, ਸਤਨਾਮ ਸਿੰਘ ਝਿੱਕਾ, ਉਕਾਰ ਸਿੰਘ ਕਾਰੀ, ਸੰਤੋਖ ਸਿੰਘ ਝਿੱਕਾ, ਬਲਜਿੰਦਰ ਸਿੰਘ ਕੇਲਰਾ, ਇੱਕਬਾਲ ਸਿੰਘ ਬਾਜਵਾ, ਪਰਮਜੀਤ ਪੰਮਾ, ਸੁਰਜੀਤ ਸਿੰਘ ਮਾਂਗਟ, ਕਲਵੀਰ ਸਿੰਘ ਗਦਾਣੀ, ਬੁੱਧ ਸਿੰਘ ਗਦਾਣੀ, ਭੁਪਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਔੜ, ਰਾਮ ਜੀਤ ਸਿੰਘ, ਦਰਸਨ ਕੌਰ ਸਰਪੰਚ ਗਦਾਣੀ, ਪਰਮਿੰਦਰ ਕੌਰ ਬਲਾਕ ਸੰਮਤੀ ਮੈਂਬਰ, ਗੁਰਵਿੰਦਰ ਚੱਕ ਮੰਡੇਰ, ਹਰਜਾਪ ਸਿੰਘ, ਚੰਨੀ ਭੋਰਲੀ, ਦੀਪਾ ਮੇਹਲੀ, ਨਵਯੁਵਰਾਜ ਸਿੰਘ, ਨਰਿੰਦਰਪਾਲ ਸਿੰਘ, ਅਮਰੀਕ ਸਿੰਘ ਗੜੀ, ਅਜਮੇਰ ਸਿੰਘ , ਪਰਮਜੀਤ ਸਿੰਘ, ਮਨਜਿੰਦਰ ਸਿੰਘ ਕਟਾਰੀਆਂ ਤੇ ਭਾਰੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਹੀਰਾ ਭਾਜਪਾ ਦੇ ਐਮ. ਐਸ. ਐਮ. ਈ ਵਿੰਗ ਦੇ ਸੂਬਾ ਕਨਵੀਨਰ ਬਣੇ ਪੰਜਾਬ ਦੇ ਮਾਈਕ੍ਰੋ ਸਮਾਲ ਤੇ ਮੀਡੀਅਮ ਉਦਯੋ... ਅਗਲੀ ਖ਼ਬਰ ਬੰਦ ਦੇ ਸੱਦੇ ਨੂੰ ਬਲਾਚੌਰ ਲੋਕ ਭਲਾਈ ਮੰਚ ਵਲੋਂ ਪੂਰਨ ਸਮਰਥਨ
Ad Position 24