ਗਰੀਬਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ-ਡਾ. ਢਾਹਾਂ, ਡਾ. ਗੁੰਬਰ
ਸੜੋਆ, 15 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਮਾਤਾ ਨਸੀਬ ਕੌਰ ਖੇਪੜ (88) ਦੀ ਕੈਨੇਡਾ ਵਿਖੇ ਬੇਵਕਤੀ ਮੌਤ ਨਾਲ ਸਮੂਹ ਖੇਪੜ ਪਰਿਵਾਰ ਸਮੇਤ ਸਕੇ-ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵਿਚਾਰ ਡਾ.
ਡ
ਡਾ. ਕੁਲਵਿੰਦਰ ਸਿੰਘ ਢਾਹਾਂ ਤੇ ਡਾ. ਵਿਵੇਕ ਗੁੰਬਰ ਢਾਹਾਂ
16-10-2026
ਸੜੋਆ, 15 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਮਾਤਾ ਨਸੀਬ ਕੌਰ ਖੇਪੜ (88) ਦੀ ਕੈਨੇਡਾ ਵਿਖੇ ਬੇਵਕਤੀ ਮੌਤ ਨਾਲ ਸਮੂਹ ਖੇਪੜ ਪਰਿਵਾਰ ਸਮੇਤ ਸਕੇ-ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵਿਚਾਰ ਡਾ. ਨਰੇਸ਼ ਕੁਮਾਰ ਕਟਾਰੀਆ ਖੇਤੀਬਾੜੀ ਅਫਸਰ ਤੇ ਸ: ਗੁਰਮੁਖ ਸਿੰਘ ਖੇਪੜ ਪ੍ਰਧਾਨ ਗੁਰਦੁਆਰਾ ਸੁਖ ਸਾਗਰ ਸਾਹਿਬ ਨੇ ਮਾਤਾ ਨਸੀਬ ਕੌਰ ਖੇਪੜ ਦੇ ਕੈਨੇਡਾ ਤੋਂ ਪਰਤੇ ਪੁੱਤਰਾਂ ਦਵਿੰਦਰ ਸਿੰਘ ਖੇਪੜ, ਅਵਤਾਰ ਸੰਘ ਖੇਪੜ, ਜਤਿੰਦਰ ਸਿੰਘ ਖੇਪੜ, ਸਤਵਿੰਦਰ ਕੌਰ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਚੰਦਿਆਣੀ ਖੁਰਦ ਵਿਖੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਮਾਤਾ ਨਸੀਬ ਕੌਰ ਦਾ ਸਾਰਾ ਪਰਿਵਾਰ ਬੇਸ਼ਕ ਕੈਨੇਡਾ ਵਿਖੇ ਪੱਕੇ ਤੌਰ ’ਤੇ ਰਹਿ ਰਿਹਾ ਹੈ, ਪਰ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦਾ ਆਪਣੀ ਜਨਮ ਭੂਮੀ ਅਤੇ ਆਪਣੇ ਪਿਛੋਕੜ ਨਾਲ ਡੂੰਘਾ ਪਿਆਰ ਰਿਹਾ ਹੈ। ਮਾਤਾ ਜੀ ਪਰਿਵਾਰ ਨਾਲ ਅਕਸਰ ਆਪਣੇ ਪਿੰਡ ਚੰਦਿਆਣੀ ਆਉਂਦੇ ਤੇ ਪਰਿਵਾਰ ਸਮੇਤ ਸਮੇਤ ਸਕੇ-ਸੰਬੰਧੀਆਂ ਨਾਲ ਹਮੇਸ਼ਾ ਦੁੱਖ ਸੁੱਖ ਦੀ ਸਾਂਝ ਪਾਉਂਦੇ ਸਨ। ਪਰਿਵਾਰ ਵਲੋਂ ਮਾਤਾ ਦੀ ਆਤਮਿਕ ਸ਼ਾਂਤੀ ਲਈ 17 ਅਕਤੂਬਰ ਨੂੰ ਗੁਰਦੁਆਰਾ ਸੁਖ ਸਾਗਰ ਸਾਹਿਬ ਪਿੰਡ ਚੰਦਿਆਣੀ ਖੁਰਦ ਵਿਖੇ ਆਰੰਭੇ ਕੀਤੇ ਪਾਠ ਦੇ ਭੋਗ ਦੁਪਹਿਰ 12 ਵਜੇ ਪਾਏ ਜਾਣਗੇ। ਪਾਠ ਦੇ ਭੋਗ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੁੱਖ ਦੀ ਘੜੀ ’ਚ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਡਾ. ਹਰਮੇਸ਼ ਕੁਮਾਰ ਕਟਾਰੀਆ, ਮਹਿੰਦਰ ਸਿੰਘ ਖੇਪੜ ਕੈਨੇਡਾ. ਮਾ: ਰਾਮ ਕਿਸ਼ਨ ਬਾਂਠ, ਮਾ: ਗੁਰਬਚਨ ਦਾਸ ਬਾਂਠ, ਪਰਮਜੀਤ ਸਿੰਘ, ਵਿਜੈ ਕੁਮਾਰ ਸੰਡਰੇਵਾਲ, ਬਲਦੇਵ ਸਿੰਘ ਖੇਪੜ, ਤਰਸੇਮ ਲਾਲ ਖੇਪੜ ਸਾਬਕਾ ਚੇਅਰਮੈਨ, ਦਰਸ਼ਨ ਲਾਲ ਸਰਪੰਚ, ਮਾ:ਅਸ਼ੋਕ ਕੁਮਾਰ ਬਿੱਲੂ, ਗੁਰਮੁਖ ਸਿੰਘ ਪ੍ਰਧਾਨ ਗੁਰਦੁਆਰਾ ਸੁਖ ਸਾਗਰ ਸਾਹਿਬ ਤੇ ਕੁਲਵਿੰਦਰ ਸਿੰਘ ਸਾਬਕਾ ਪ੍ਰਧਾਨ ਆਦਿ ਵੀ ਸ਼ਾਮਿਲ ਸਨ।