ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦਾ 100 ਫ਼ੀਸਦੀ ਨਤੀਜਾ
ਬੰਗਾ, 2 ਅਕਤੂਬਰ (ਧਰਮਵੀਰ ਪਾਲ)-ਪੇਂਡੂ ਖੇਤਰ ਵਿਚ ਸਥਾਪਿਤ ਤੇ ਅੰਤਰਰਾਸ਼ਟਰੀ ਪੱਧਰ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ ਕਲੇਰਾਂ ਦੀ ਬੀ. ਐੱਸ.
ਬੰਗਾ, 2 ਅਕਤੂਬਰ (ਧਰਮਵੀਰ ਪਾਲ)-ਪੇਂਡੂ ਖੇਤਰ ਵਿਚ ਸਥਾਪਿਤ ਤੇ ਅੰਤਰਰਾਸ਼ਟਰੀ ਪੱਧਰ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ ਕਲੇਰਾਂ ਦੀ ਬੀ. ਐੱਸ. ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਦੀ ਪ੍ਰੀਖਿਆ ਦਾ ਨਤੀਜਾ ਸੌ ਫ਼ੀਸਦੀ ਰਿਹਾ ਤੇ ਇਸ ਸ਼ਾਨਦਾਰ ਨਤੀਜੇ ਨੇ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਕਾਲਜ ਦੀ ਅਕਾਦਮਿਕ ਪ੍ਰਾਪਤੀ ਦਾ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਸੰਬੰਧੀ ਡਾ. ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਨੇ ਦੱਸਿਆ ਕਿ ਬੀ. ਐੱਸ. ਸੀ. ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਵਿਚ ਮਨਜੋਤ ਕੌਰ ਪੁੱਤਰੀ ਜਸਬੀਰ ਸਿੰਘ ਕਲੇਰ ਅਤੇ ਅਵਲੀਨ ਕੌਰ ਪੁੱਤਰੀ ਬਲਜੀਤ ਸਿੰਘ ਨੇ ਬਰਾਬਰ 8.00 ਸੀ. ਜੀ. ਪੀ. ਏ. ਗਰੇਡ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ’ਤੇ ਪਹਿਲਾ ਜਦ ਕਿ ਦੂਜਾ ਸਥਾਨ ਛੇ ਵਿਦਿਆਰਥੀਆਂ ਨੇ 7.50 ਸੀ. ਜੀ. ਪੀ. ਏ. ਗਰੇਡ ਅੰਕ ਪ੍ਰਾਪਤ ਸਾਂਝੇ ਤੌਰ ’ਤੇ ਪ੍ਰਾਪਤ ਕੀਤਾ, ਇਨ੍ਹਾਂ ਵਿਚ ਅੰਮ੍ਰਿਤਪਾਲ ਕੌਰ ਪੁੱਤਰੀ ਗੁਰਮੀਤ ਸਿੰਘ, ਧਰਮਪ੍ਰੀਤ ਕੌਰ ਅਜੀਮਲ ਪੁੱਤਰੀ ਜਸਵਿੰਦਰ ਸਿੰਘ ਅਜੀਮਲ, ਹਰਮਨਪ੍ਰੀਤ ਕੌਰ ਪੁੱਤਰੀ ਕਾਬਲ ਸਿੰਘ, ਰਣਦੀਪ ਕੌਰ ਪੁੱਤਰੀ ਸਤਿਕਰਤਾਰ ਸਿੰਘ, ਰੀਤਾ ਪੁੱਤਰੀ ਰੋਹਿਤ ਤੇ ਤਨਵੀਰ ਕੌਰ ਪੁੱਤਰੀ ਮੱਖਣ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਤੀਜਾ ਸਥਾਨ ਕਲਾਸ ਦੇ 17 ਵਿਦਿਆਰਥੀਆਂ ਅੰਮ੍ਰਿਤ ਕੌਰ ਪੁੱਤਰੀ ਸੁਖਵਿੰਦਰਜੀਤ ਸਿੰਘ ਰਾਏ, ਦਿਲਜਿੰਦਰ ਕੌਰ ਪੁੱਤਰੀ ਨਿਰਮਲ ਸਿੰਘ, ਦੀਆ ਰਾਣੀ ਪੁੱਤਰੀ ਤਰਸੇਮ ਲਾਲ, ਹਰਬਖਸ਼ੀਸ਼ ਸਿੰਘ ਪੁੱਤਰ ਦਵਿੰਦਰ ਸਿੰਘ, ਹਰਸ਼ਨਜੀ ਤ ਕੌਰ ਪੁੱਤਰੀ ਰਘਵੀਰ ਸਿੰਘ, ਜਸਮੀਨ ਕੌਰ ਢੀਂਡਸਾ ਪੁੱਤਰੀ ਦਿਲਬਾਗ ਸਿੰਘ, ਜੈਸਮੀਨ ਕੌਰ ਪੁੱਤਰੀ ਸੁਖਵਿੰਦਰ ਸਿੰਘ, ਕਰਮਨਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਨਰਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਹਰਮੇਸ਼ ਲਾਲ, ਕੁਲਦੀਪ ਕੌਰ ਪੁੱਤਰੀ ਬਿੰਦਰ ਰਾਮ, ਮੇਘਾ ਪੁੱਤਰੀ ਕ੍ਰਿਸ਼ਨ ਲਾਲ, ਰਜਨੀ ਪੁੱਤਰੀ ਜਸਵੀਰ ਰਾਮ, ਸੰਜਨਾ ਸਲੱ੍ਹਹਣ ਪੁੱਤਰੀ ਸੋਢੀ ਲਾਲ, ਸੰਸਕ੍ਰਿਤੀ ਪੁੱਤਰੀ ਵਿਸ਼ਵ ਰੰਜਨ ਕੁਮਾਰ ਪ੍ਰਸਾਦ, ਸਿਮਰਨ ਪੁੱਤਰੀ ਸੁਭਾਸ਼ ਚੰਦਰ ਅਤੇ ਸੁਖਰਾਜ ਸਿੰਘ ਗਿੱਲ ਪੁੱਤਰ ਸ. ਕੁਲਵਿੰਦਰ ਸਿੰਘ ਨੇ 7.00 ਸੀ. ਜੀ. ਪੀ. ਏ. ਗਰੇਡ ਅੰਕ ਪ੍ਰਾਪਤ ਕਰਕੇ ਹਾਸਿਲ ਕੀਤਾ। ਇਸ ਸ਼ਾਨਦਾਰ ਨਤੀਜੇ ’ਤੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕਾਲਜ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਦਿਆਰਥੀਆਂ ਨੂੰ ਮਿਆਰੀ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਕਲਾਸ ਕੋਆਰਡੀਨੇਟਰ ਵੰਦਨਾ ਬਸਰਾ, ਮੁਹੰਮਦ ਯੂਨਸ ਵਾਨੀ, ਸਰਬਜੀਤ ਕੌਰ, ਸੰਦੀਪ ਸੂਦਨ, ਸੁਨੀਤਾ ਲਖਵਾੜਾ, ਰੂਪਿੰਦਰ ਸ਼ਰਮਾ, ਹਰਲੀਨ ਕੌਰ, ਹਰਨੀਤ ਕੌਰ, ਸੀਮਾ ਪੂੰਨੀ, ਰੀਤੂ, ਗੁਰਦੀਪ ਕੌਰ, ਨਿਵੇਦਿਤਾ ਆਦਿ ਅਧਿਆਪਕਾਂ ਨਾਲ ਕਲਾਸ ਦੇ ਟੌਪਰ ਵਿਦਿਆਰਥੀ ਹਾਜ਼ਰ ਸਨ।