ਕੌਮੀ ਖੂਨਦਾਨ ਦਿਵਸ ਮੇਰੇ ਲਈ ਬਣਿਆ ਨਿਵੇਕਲਾ ਦਿਵਸ-ਮਨਜੀਤ ਕੌਰ ਵਾਸੀ ਸੋਨਾ
ਨਵਾਂਸ਼ਹਿਰ, 2 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਬੀ. ਡੀ.
ਨਵਾਂਸ਼ਹਿਰ, 2 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਬੀ. ਡੀ. ਸੀ. ਬਲੱਡ ਸੈਂਟਰ ਵਿਖੇ ਕੌਮੀ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦੇ ਪ੍ਰਬੰਧ ਵੇਲੇ ਆਪਣੇ ਬਿਮਾਰ ਪਿਤਾ ਲਈ ਇਕ ਹਸਪਤਾਲ ਵਲੋਂ ਮੰਗੇ ਖੂਨ ਨੂੰ ਪ੍ਰਾਪਤ ਕਰਨ ਆਈ ਮਹਿਲਾ ਮਨਜੀਤ ਕੌਰ ਨੇ ਕੌਮੀ ਖੂਨਦਾਨ ਦਿਵਸ ਬਾਰੇ ਜਾਣੂੰ ਹੁੰਦਿਆਂ ਆਖਿਆ ਕਿ ਇਹ ਦਿਨ ਮੇਰੀ ਜ਼ਿੰਦਗੀ ਲਈ ਨਿਵੇਕਲਾ ਦਿਨ ਬਣ ਗਿਆ ਹੈ ਕਿਉਂਕਿ ਇਹ ਦਿਨ ਮੇਰੇ ਪਿਤਾ ਦੀ ਜੀਵਨ ਜੋਤ ਜਗਦੀ ਰੱਖਣ ਵਾਲ੍ਹਾ ਦਿਨ ਬਣ ਗਿਆ ਹੈ। ਪ੍ਰਬੰਧਕ ਸੰਸਥਾ ਨੇ ਮਹਿਲਾ ਦੇ ਜਜ਼ਬਾਤਾਂ ਦਾ ਸਤਿਕਾਰ ਕਰਦਿਆਂ ਖੂਨਦਾਨ ਕੈਂਪ ਦਾ ਉਦਘਾਟਨ ਮਨਜੀਤ ਕੌਰ ਵਾਸੀ ਸੋਨਾ ਤੋਂ ਕਰਵਾਉਣ ਦਾ ਫੈਸਲਾ ਕੀਤਾ। ਕੈਂਪ ਵਿਚ 21 ਨੇ ਖੂਨਦਾਨ ਕੀਤਾ। ਇਸ ਮੌਕੇ ਐਸ. ਕੇ. ਸਰੀਨ, ਜੀ. ਐਸ. ਤੂਰ, ਜੇ. ਐਸ. ਗਿੱਦਾ, ਡਾ. ਅਜੇ ਬੱਗਾ, ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਯੁਵਰਾਜ ਕਾਲ੍ਹੀਆ, ਨਰਿੰਦਰਪਾਲ ਤੂਰ, ਮੈਨੇਜਰ ਮਨਮੀਤ ਸਿੰਘ ਅਤੇ ਸੰਸਥਾ ਦਾ ਸਟਾਫ ਹਾਜਰ ਸੀ। ਬੁਲਾਰਿਆਂ ਨੇ ਆਖਿਆ ਕਿ ਭਾਰਤ ਵਿੱਚ ਖੂਨਦਾਨ ਲਹਿਰ ਦੇ ਪਿਤਾਮਾ ਸਵ: ਡਾ. ਜੇ. ਜੀ. ਜੌਲ੍ਹੀ ਦੇ ਜਨਮ ਦਿਨ ਨੂੰ ਕੌਮੀ ਖੂਨਦਾਨ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਵਲੋਂ ਖੂਨਦਾਨ ਸੰਬੰਧੀ ਜਾਗਰੂਕਤਾ ਦੇ ਨਾਲ-ਨਾਲ ਕੌਮੀ ਪੱਧਰ ’ਤੇ ਖੂਨਦਾਨ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਨਿਆਂ ਪਾਲਿਕਾ ਦਾ ਸਹਾਰਾ ਵੀ ਲਿਆ। ਇਸ ਤੋਂ ਪਹਿਲਾਂ ਸੰਸਥਾ ਦੇ ਮੁੱਖ ਦੁਆਰ ਤੇ ਖੂਨਦਾਨ ਲਹਿਰ ਪ੍ਰਤੀ ਬਚਨਬੱਧਤਾ ਦੀ ਸਹੁੰ ਚੁੱਕਣ ਦਾ ਸਮਾਗਮ ਕੀਤਾ। ਇਸ ਦਿਨ ਨੂੰ ਸਮਰਪਿਤ ਵਿਸ਼ੇਸ਼ ਪ੍ਰਾਜੈਕਟ ਮੁਫਤ ਬਲੱਡ ਗਰੁਪਿੰਗ ਤੇ ਐਚ. ਬੀ. ਟੈਸਟ ਕੈਂਪ ਆਰੰਭ ਕੀਤਾ ਜੋ ਪੂਰਾ ਦਿਨ ਚੱਲੇਗਾ ਖੂਨ ਦੀ ਕਮਜ਼ੋਰੀ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਵਾਈ ਦਿੱਤੀ ਜਾਵੇਗੀ।