ਪਿੰਡ ਰੁੜਕੀ ਮੁਗਲਾਂ ਵਿਖੇ ਆਯੂਰਵੇਦਾ ਤੇ ਹੋਮਿਓਪੈਥਿਕ ਦਾ ਮੈਡੀਕਲ ਕੈਂਪ ਲਗਾਇਆ
ਮੁਕੰਦਪੁਰ 28 ਸਤੰਬਰ (ਅਮਰੀਕ ਸਿੰਘ ਢੀਂਡਸਾ)-ਗੁਰਦੁਆਰਾ ਨਾਨਕਸਰ ਵਿਖੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਮੁਕੰਦਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਤੇ ਸਵੈ ਇਛੁੱਕ ਖੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ ਡਾ.
ਮੁਕੰਦਪੁਰ 28 ਸਤੰਬਰ (ਅਮਰੀਕ ਸਿੰਘ ਢੀਂਡਸਾ)-ਗੁਰਦੁਆਰਾ ਨਾਨਕਸਰ ਵਿਖੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਮੁਕੰਦਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਤੇ ਸਵੈ ਇਛੁੱਕ ਖੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ ਡਾ. ਗੁਰਪ੍ਰੀਤ ਸਾਧਪੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੂਗਰ, ਬਲੱਡ, ਪ੍ਰੈਸ਼ਰ ਤੋਂ ਇਲਾਵਾ ਜਨਰਲ ਬਿਮਾਰੀਆਂ ਦੀ ਜਾਂਚ ਕਰਕੇ 50 ਤੋਂ ਜਿਆਦਾ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਇਸ ਤੋਂ ਇਲਾਵਾ ਸਵੈ ਇਛੁੱਕ ਖੂਨਦਾਨ ਕੈਂਪ ਵੀ ਲਗਾਇਆ, ਜਿਸ ਦੌਰਾਨ 12 ਖੂਨ ਦਾਨੀਆਂ ਵਲੋਂ 12 ਯੂਨਿਟ ਖੂਨ ਲੋੜਵੰਦ ਲੋਕਾਂ ਲਈ ਦਾਨ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂ ਕੀਆਂ ਲਾਡਲੀਆਂ ਫੌਜਾਂ ਵਲੋਂ ਸੁਖ ਨਿਧਾਨ ਸਿੰਘ ਸ਼ਰਦਾਈ ਦੀ ਛਬੀਲ ਅਤੁੱਟ ਵਰਤਾਈ ਗਈ। ਇਸ ਦੌਰਾਨ ਪੰਥ ਰਤਨ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਵਲੋਂ ਮੈਡੀਕਲ ਕੈਂਪ ਤੇ ਸ਼ਰਦਾਈ ਦੇ ਲੰਗਰ ਤੇ ਜਾ ਕੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੂਹਾਨੀਅਤ ਦੇ ਪ੍ਰਤੀਕ ਇਸ ਗੁਰਧਾਮ ’ਤੇ ਆ ਕੇ ਤੁਹਾਡੇ ਵਲੋਂ ਵਡਮੁੱਲੀਆਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਅਸੀਂ ਧੰਨਵਾਦੀ ਹਾਂ ਜੋ ਲੋੜਵੰਦਾਂ ਨੂੰ ਦਵਾਈਆਂ ਖੂਨ ਮੁਫਤ ਵਿੱਚ ਮੁਹੱਈਆ ਕਰਵਾ ਰਹੇ ਹੋ। ਇਸ ਮੌਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਜਬਰਜੰਗ ਸਿੰਘ ਵਲੋਂ ਸਮੁੱਚੀਆਂ ਧਾਰਮਿਕ ਹਸਤੀਆਂ ਨਿਹੰਗ ਸਿੰਘ ਫੌਜਾਂ ਤੇ ਸੰਗਤਾਂ ਦਾ ਇਥੇ ਪੁੱਜਣ ’ਤੇ ਧੰਨਵਾਦ ਕੀਤਾ।