24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਇਤਿਹਾਸਕ ਪਿੰਡ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 2 ਨੂੰ

ਔੜ/ ਝਿੰਗੜਾਂ, 24 ਸਤੰਬਰ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਚਾਰ ਦਿਨਾ ਧਾਰਮਿਕ ਸਮਾਗਮ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ.

Ad Position 21
No active advertisement
ਅਜੀਤ ਡੈਸਕ 25-09-2026
ਔੜ/ ਝਿੰਗੜਾਂ, 24 ਸਤੰਬਰ (ਕੁਲਦੀਪ ਸਿੰਘ ਝਿੰਗੜ) - ਇਤਿਹਾਸਕ ਪਿੰਡ ਝਿੰਗੜਾਂ ਦੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਚਾਰ ਦਿਨਾ ਧਾਰਮਿਕ ਸਮਾਗਮ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ. ਏ, ਨਾਨਕ ਸਿੰਘ ਜੂਤਲਾ ਯੂ. ਐਸ. ਏ, ਜੋਗਾ ਸਿੰਘ ਜੂਤਲਾ ਯੂ. ਕੇ, ਬੀਬੀ ਪਰਮਿੰਦਰ ਕੌਰ ਰਿਐਤ ਯੂ.ਕੇ ਦੀ ਰਹਿਨੁਮਾਈ ਹੇਠ 29 ਸਤੰਬਰ ਤੋਂ 2 ਅਕਤੂਬਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਜਥੇ ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ 26 ਤੋਂ 29 ਸਤੰਬਰ ਤੱਕ ਚਾਰ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। 29 ਸਤੰਬਰ ਨੂੰ ਮਹਾਰਾਜ ਪ੍ਰੀਤਮ ਦਾਸ ਜੀ ਦੇ ਘਰ ਅੱਗੇ ਰਾਤ ਨੂੰ 8 ਵਜੇ ਪੰਡਾਲ ਸਜਾਏ ਜਾਣਗੇ। ਜਿਸ ਵਿੱਚ ਨਾਮਵਰ ਕਵਾਲ ਤਨਵੀਰ ਹੁਸੈਨ ਫਿਲੌਰ, ਸਲਾਮਤ ਅਲੀ ਮਤੋਈ, ਸ਼ੰਕਰ ਬਾਵਾ ਕਵਾਲ ਪਾਰਟੀਆਂ ਆਪਣਾ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਨਗੀਆਂ। 30 ਸਤੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਆਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ। ਇਸੇ ਦਿਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਨਾਮਵਰ ਭਾਈ ਸਤਪਾਲ ਸਿੰਘ ਬੰਗਲਾ ਸਾਹਿਬ ਦਿੱਲੀ ਵਾਲੇ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਅਤੇ ਸੰਤ ਬਾਬਾ ਮਨਵੀਰ ਸਿੰਘ ਨਾਨਕਸਰ ਭੁੱਚੋ ਦੇ ਜਥਿਆਂ ਵਲੋਂ ਕੀਰਤਨ ਕੀਤਾ ਜਾਵੇਗਾ। ਪਹਿਲੀ ਅਕਤੂਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ। 2 ਅਕਤੂਬਰ ਨੂੰ ਸ੍ਰੀ ਆਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਜਾਣਗੇ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਢਾਡੀ ਗਰਜਾ ਸਿੰਘ ਮਾਣਕਪੁਰ ਸਰੀਫ ਤੋਂ ਇਲਾਵਾ ਪੰਥ ਦੇ ਮਹਾਨ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਿਹਾਲ ਕਰਨਗੇ। ਇਸ ਮੌਕੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਰਾਕੇਸ਼ ਕੁਮਾਰ, ਬਹਾਦਰ ਸਿੰਘ ਮਹਿਮੀ ਪੰਚ, ਨੰਬਰਦਾਰ ਸਰਬਣ ਸਿੰਘ, ਪਰਮਿੰਦਰ ਸਿੰਘ, ਵਿਨੋਦ , ਰਣਵੀਰ ਸਿੰਘ, ਜਤਿੰਦਰ ਸਿੰਘ, ਪਰਮਜੀਤ ਮਹਿਮੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਾਗਰ ਸਕੂਲ ਵਿੱਚ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਮਾਂ-ਬੋਲੀ ਦੇ ਮਾਣ ਲਈ ਦੌਲਤਪੁਰ ਦੇ ਬੱਬਰ ਸਕੂਲ ’ਚ ਗੂੰਜੀ ਪੰਜਾਬੀ ਦੀ ਧਮਕ!
Ad Position 24