ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭਪਾਤਰੀ ਸਕੀਮਾਂ ਦਾ ਲਾਭ ਦੇਵਾਂਗੇ - ਆਗੂ
ਕਟਾਰੀਆਂ, 24 ਸਤੰਬਰ (ਪ੍ਰੇਮੀ ਸੰਧਵਾਂ) - ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਬੰਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਦਰਬਜੀਤ ਸਿੰਘ ਪੂੰਨੀਆ ਅਤੇ ਮਾਰਕੀਟ ਕਮੇਟੀ ਬੰਗਾ ਦੇ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਕਈ ਵਾਰੀ ਝੂਠ ਦੇ ਝੱਖੜ ਸੱਚ ’ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਝੂਠ ਦੀ ਹਵਾ ਵਿੱਚ ਉਡਣ ਲਈ ਮਜ਼ਬੂਰ ਕਰ ਦਿੰਦੇ ਹਨ। ਪਰ ਇਤਿਹਾਸ ਗਵਾਹ ਹੈ ਕਿ ਨਾਂ ਤਾਂ ਕਾਂਗਰਸ ਪਾਰਟੀ ਤੇਜ਼ ਤੂਫਾਨਾਂ ਦੇ ਝੱਖੜ ਤੋਂ ਡਰੀ ਤੇ ਨਾ ਹੀ ਆਉਣ ਵਾਲੇ ਤੂਫਾਨਾਂ ਤੋਂ ਡਰੇਗੀ।
ਸ
ਸਤਵੀਰ ਸਿੰਘ ਪੱਲੀ ਝਿੱਕੀ, ਦਰਬਜੀਤ ਸਿੰਘ ਪੂੰਨੀਆ, ਬਲਦੇਵ ਸਿੰਘ ਮਕਸੂਦਪੁਰ।
25-09-2026
ਕਟਾਰੀਆਂ, 24 ਸਤੰਬਰ (ਪ੍ਰੇਮੀ ਸੰਧਵਾਂ) - ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ, ਬੰਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਦਰਬਜੀਤ ਸਿੰਘ ਪੂੰਨੀਆ ਅਤੇ ਮਾਰਕੀਟ ਕਮੇਟੀ ਬੰਗਾ ਦੇ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ ਕਿਹਾ ਕਿ ਕਈ ਵਾਰੀ ਝੂਠ ਦੇ ਝੱਖੜ ਸੱਚ ’ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਝੂਠ ਦੀ ਹਵਾ ਵਿੱਚ ਉਡਣ ਲਈ ਮਜ਼ਬੂਰ ਕਰ ਦਿੰਦੇ ਹਨ। ਪਰ ਇਤਿਹਾਸ ਗਵਾਹ ਹੈ ਕਿ ਨਾਂ ਤਾਂ ਕਾਂਗਰਸ ਪਾਰਟੀ ਤੇਜ਼ ਤੂਫਾਨਾਂ ਦੇ ਝੱਖੜ ਤੋਂ ਡਰੀ ਤੇ ਨਾ ਹੀ ਆਉਣ ਵਾਲੇ ਤੂਫਾਨਾਂ ਤੋਂ ਡਰੇਗੀ। ਉਨ੍ਹਾਂ ਕਿਹਾ ਕਿ ਰੇਤੇ ਦੀ ਕੰਧ ’ ਤੇ ਉਸਾਰੇ ਮਹਿਲਾਂ ਦੀ ਜਿੰਦਗੀ ਸਿਰਫ ਇਕ ਹਵਾ ਦਾ ਬੁੱਲਾ ਹੁੰਦੀ ਹੈ। ਕਿਉਂਕਿ ਤੇਜ਼ ਹਵਾ ਨਾਲ ਰੇਤ ਦੀਆਂ ਕੰਧਾਂ ਸਭ ਢਹਿ ਢੇਰੀ ਹੋਣ ਨੂੰ ਇਕ ਪਲ ਵੀ ਨਹੀਂ ਲਾਉਂਦੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਲਈ ਜੋ ਲਾਭਪਾਤਰੀ ਸਕੀਮਾਂ ਲਿਆਉਣ ਨੂੰ ਪਹਿਲ ਦਿੱਤੀ ਅੱਜ ਉਹ ਸਕੀਮਾਂ ਦਾ ਦਮ ਘੁੱਟ ਰਿਹਾ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਰੰਗਲੇ ਭਵਿੱਖ ਲਈ ਉਹ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਨੂੰ ਪਹਿਲ ਦੇਣ ਤਾਂ ਜੋ ਪੰਜਾਬ ਵਿੱਚ ਸਮਾਜਿਕ ਬੁਰਾਈਆਂ ਦੇ ਖਿਲਰੇ ਦਲਿਦਰ ਦੀ ਸਫ਼ਾਈ ਕੀਤੀ ਜਾ ਸਕੇ।