ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ ਘੁੰਮਣ ਸਕੂਲ ਨੂੰ 11000 ਰੁਪਏ ਭੇਟ
ਘੁੰਮਣਾਂ, 24 ਸਤੰਬਰ (ਮਹਿੰਦਰਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੇ ਇੰਚਾਰਜ ਮੈਡਮ ਇੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਸਤਪਾਲ ਪ੍ਰੋਫੈਸਰ ਵਲੋਂ ਆਪਣੀ ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ 11000 ਰੁਪਏ ਘੁੰਮਣ ਸਕੂਲ ਨੂੰ ਭੇਟ ਕੀਤੇ ਜੋ ਸਕੂਲ ਦੀਆਂ ਇਮਾਰਤਾਂ ’ਤੇ ਖਰਚੇ ਜਾਣਗੇ। ਪ੍ਰੋ.
ਘੁੰਮਣਾਂ, 24 ਸਤੰਬਰ (ਮਹਿੰਦਰਪਾਲ ਸਿੰਘ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਦੇ ਇੰਚਾਰਜ ਮੈਡਮ ਇੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਸਤਪਾਲ ਪ੍ਰੋਫੈਸਰ ਵਲੋਂ ਆਪਣੀ ਬੇਟੀ ਮੇਹਰਵੀਰ ਕੌਰ ਦੇ ਜਨਮ ਦਿਨ ’ਤੇ 11000 ਰੁਪਏ ਘੁੰਮਣ ਸਕੂਲ ਨੂੰ ਭੇਟ ਕੀਤੇ ਜੋ ਸਕੂਲ ਦੀਆਂ ਇਮਾਰਤਾਂ ’ਤੇ ਖਰਚੇ ਜਾਣਗੇ। ਪ੍ਰੋ. ਸਤਪਾਲ ਨੇ ਕਿਹਾ ਕਿ ਸਕੂਲ ਨੂੰ ਦਾਨ ਦੇਣਾ ਸਭ ਤੋਂ ਮਹਾਨ ਹੈ। ਇਥੇ ਤੀਸਰਾ ਨੇਤਰ ਵਿਦਿਆ ਦਾ ਦਾਨ ਕੀਤਾ ਜਾਂਦਾ ਹੈ। ਮਾਸਟਰ ਰਮਨਦੀਪ ਸਿੰਘ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਈਮਾ ਭੱਟੀ, ਵਰਿੰਦਰ ਕੌਰ, ਰਿੰਪੀਪਾਲ ਕੌਰ, ਜਸਵੀਰ ਕੌਰ, ਨੀਲਮ ਰਾਣੀ, ਸੁਮਨ, ਭਾਰਗਵ, ਸੁਪ੍ਰੀਤ ਕੌਰ, ਸ. ਲਖਵਿੰਦਰ ਸਿੰਘ, ਰਮਨਦੀਪ ਸਿੰਘ ਹਾਜ਼ਰ ਸਨ।