ਬਲਾਚੌਰ ਬਾਈਪਾਸ ਸੁੱਜੋਵਾਲ ਖੂਨੀ ਕੱਟ ਦੇ ਨਜ਼ਦੀਕ ਸਕੂਟਰ ਅਤੇ ਗੱਡੀ ਵਿਚਕਾਰ ਹੋਈ ਜ਼ਬਰਦਸਤ ਟੱਕਰ
ਦੋ ਵਿਅਕਤੀਆਂ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
ਬਲਾਚੌਰ, 24 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਾਈਪਾਸ ਮੁੱਖ ਸੜਕ ‘ਤੇ ਸੁੱਜੋਵਾਲ ਖੂਨੀ ਕੱਟ ਦੇ ਨਜ਼ਦੀਕ ਇੱਕ ਸਕੂਟਰ ਅਤੇ ਐਕਸ. ਯੂ.
ਬਲਾਚੌਰ, 24 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਾਈਪਾਸ ਮੁੱਖ ਸੜਕ ‘ਤੇ ਸੁੱਜੋਵਾਲ ਖੂਨੀ ਕੱਟ ਦੇ ਨਜ਼ਦੀਕ ਇੱਕ ਸਕੂਟਰ ਅਤੇ ਐਕਸ.ਯੂ.ਵੀ ਮਹਿੰਦਰਾ ਗੱਡੀ ਦੇ ਵਿਚਕਾਰ ਜਬਰਦਸਤ ਹਾਦਸਾ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇੱਕ ਐਕਸ.ਯੂ.ਵੀ ਮਹਿੰਦਰਾ ਗੱਡੀ ਨੰਬਰ ਜੇ.ਕੇ 02 ਬੀ.ਐਸ 9192 ਅਤੇ ਇੱਕ ਸਕੂਟਰ ਨੰਬਰ ਪੀ.ਬੀ 32 ਸੀ 9364 ਵਿਚਕਾਰ ਬਲਾਚੌਰ ਬਾਈਪਾਸ ਮੁੱਖ ਸੜਕ ‘ਤੇ ਸੁੱਜੋਵਾਲ ਪੁੱਲ ਦੇ ਨਜ਼ਦੀਕ ਜਬਰਦਸਤ ਟੱਕਰ ਹੋ ਗਈ। ਦੱਸਿਆ ਜਾਂਦਾ ਹੈ ਕਿ ਸਤਨਾਮ ਉਰਫ ਹੈਪੀ ਪੁੱਤਰ ਜੀਤ ਸਕੂਟਰ ਨੂੰ ਚਲਾ ਰਿਹਾ ਸੀ ਤੇ ਬਲਦੇਵ ਸਿੰਘ ਅਤੇ ਬਿੰਦਰ ਪਤਨੀ ਹੈਪੀ ਵਾਸੀ ਤਿੰਨੋ ਰਾਮ ਨਗਰ ਵੀ ਨਾਲ ਸਵਾਰ ਸਨ , ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਜਿਸ ਦੇ ਫਲਸਰੂਪ ਬਿੰਦਰ ਪਤਨੀ ਹੈਪੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਲਦੇਵ ਸਿ ੰਘ ਵੀ ਇਲਾਜ ਲਈ ਨਵਾਂਸ਼ਹਿਰ ਲਿਜਾਉਣ ਮੌਕੇ ਹਸਪਤਾਲ ਜਾਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਸਕੂਟਰ ਚਾਲਕ ਸਤਨਾਮ ਉਰਫ ਹੈਪੀ ਨੂੰ ਗੰਭੀਰ ਹਾਲਾਤ ਵਿੱਚ ਨਵਾਂਸ਼ਹਿਰ ਦੇ ਹਸਪਤਾਲ ਤੋਂ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਜਿਸ ਦੇ ਹਾਲਾਤ ਵੀ ਨਾਜ਼ੁਕ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸੁੱਜੋਵਾਲ ਪੁੱਲ ਦੇ ਨਜ਼ਦੀਕ ਬਣਾਏ ਗਏ ਦੋ ਕੱਟ ਖੂਨੀ ਕੱਟ ਸਾਬਤ ਹੋ ਰਹੇ ਹਨ ਕਿਉਂਕਿ ਇਸ ਥਾਂ ‘ਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ। ਬਹੁ-ਗਿਣਤੀ ਵਾਹਨ ਚਾਲਕ ਹਾਦਸਾ ਗ੍ਰਸਤ ਹੋ ਰਹੇ ਹਨ ਅਤੇ ਕਈ ਵਾਹਨ ਚਾਲਕ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਕੱਟਾਂ ਅੰਦਰ ਬਣਦਾ ਸੁਧਾਰ ਕੀਤਾ ਜਾਵੇ ਤਾਂ ਜੋ ਭਵਿੱਖ ਅੰਦਰ ਅਜਿਹੇ ਹਾਦਸੇ ਨਾ ਵਾਪਰ ਸਕਣ।