23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕਾਹਮਾ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਦਿਨੇਸ਼ ਗੁਲੀਆ ਨੇ ਜਿੱਤੀ

ਮਲਪੁਰ ਅੜਕਾਂ, 23 ਸਤੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁੱਗਾ ਜਾਹਰ ਪੀਰ ਦੀ ਯਾਦ ਵਿੱਚ ਸਮੂਹ ਐਨ. ਆਰ.

Ad Position 21
No active advertisement
ਅਕਾਲ ਅਕੈਡਮੀ ਚੱਕ ਮੰਡੇਰ ਦੀ ਜੇਤੂ ਟੀਮ ਨਾਲ ਪ੍ਰਿੰਸੀਪਲ ਮਨਿੰਦਰਪਾਲ ਕੌਰ ਤੇ ਸਟਾਫ। ਤਸਵੀਰ : ਨਛੱਤਰ ਸਿੰਘ ਬਹਿਰਾਮ 24-09-2026
ਮਲਪੁਰ ਅੜਕਾਂ, 23 ਸਤੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁੱਗਾ ਜਾਹਰ ਪੀਰ ਦੀ ਯਾਦ ਵਿੱਚ ਸਮੂਹ ਐਨ.ਆਰ.ਆਈ, ਪਿੰਡ ਵਾਸੀਆਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਛਿੰਜ ਕਮੇਟੀ ਵੱਲੋਂ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਦੂਰ-ਦੁਰਾਡੇ ਤੋਂ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੋਰ ਵਿਖਾਏ। ਆਖਰ ਵਿੱਚ ਪਟਕੇ ਦੀ ਕੁਸ਼ਤੀ ਭਾਰਤ ਕੇਸਰੀ ਪਹਿਲਵਾਨ ਦਿਨੇਸ਼ ਗੁਲੀਆ ਤੇ ਜਵੇਰ ਇਰਾਨ ਵਿਚਕਾਰ ਕਰਵਾਈ ਗਈ। ਜਿਸ ਵਿੱਚ ਕਾਫੀ ਕੁਸ਼ਤੀ ਲੰਮੀ ਚੱਲਣ ਉਪਰੰਤ ਦਿਨੇਸ਼ ਗੁਲੀਆ ਜੇਤੂ ਰਹੇ ਤੇ ਪੱਟਕੇ ‘ਤੇ ਕਬਜ਼ਾ ਕੀਤਾ। ਜੇਤੂ ਪਹਿਲਵਾਨਾਂ ਨੂੰ ਦਿਲ ਖਿੱਚ ਇਨਾਮ ਦਿੱਤੇ ਗਏ। ਇਸ ਮੌਕੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ, ਅਮਰੀਕ ਸਿੰਘ ਲੇਹਲ ਸਰਪੰਚ, ਪ੍ਰਧਾਨ ਅਜਮੇਰ ਸਿੰਘ ਗੁੱਡੂ, ਤਰਨਵੀਰ ਸਿੰਘ ਰਾਮਕੁਟੀਆ, ਬਾਬਾ ਜਸਦੀਪ ਸਿੰਘ ਮੰਗਾ, ਗਦਾਵਰ ਸਿੰਘ ਬਲਾਕ ਸੰਮਤੀ ਮੈਂਬਰ, ਹਰਵਿੰਦਰ ਸਿੰਘ ਬਿੰਦਾ, ਜਰਨੈਲ ਸਿੰਘ ਸਾਬਕਾ ਪੰਚ, ਜਸਵਿੰਦਰ ਸਿੰਘ ਲੱਭਾ, ਜਗਦੀਸ਼ ਸਿੰਘ ਬਾਗਵਾਨੀ ਅਫਸਰ, ਅਮਰੀਕ ਸਿੰਘ ਪੰਚ, ਬਲਵੀਰ ਸਿੰਘ ਫੋਰਮੈਨ, ਠੇਕੇਦਾਰ ਰਾਮ ਪ੍ਰਕਾਸ਼, ਮਨਜੀਤ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਕੰਦੋਲਾ, ਗੁਰਨਾਮ ਸਿੰਘ ਪੰਚ, ਸੋਹਨ ਲਾਲ ਸਾਬਕਾ ਸਰਪੰਚ ਬੈਂਸਾਂ, ਅਵਤਾਰ ਸਿੰਘ ਕਾਲਾ, ਰਸ਼ਪਾਲ ਸਿੰਘ ਕਾਲਾ ਸਾਬਕਾ ਸਰਪੰਚ ਜੱਬੋਵਾਲ, ਬਲਵੀਰ ਸਿੰਘ, ਸੁਖਬੀਰ ਸਿੰਘ ਏ.ਐਸ.ਆਈ ਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ 109 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਅਗਲੀ ਖ਼ਬਰ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ -ਕਮਲਜੀਤ ਬੰਗਾ
Ad Position 24