23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭੋਗ ’ਤੇ ਵਿਸ਼ੇਸ:- ਹੱਸਮੁੱਖ ਤੇ ਮਿੱਠਬੋਲੜੇ ਸੁਭਾਅ ਦੇ ਮਾਲਿਕ ਸਨ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਲੁਧਿਆਣਾ ਵਾਲੇ

ਟੱਪਰੀਆਂ ਖੁਰਦ, -ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਗੁੱਜਰ ਬਰਾਦਰੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਚੌਧਰੀ ਸਵੀਟ ਸ਼ਾਪ ਰਾਹੋਂ ਰੋੜ ਲੁਧਿਆਣਾ ਦੇ ਮਾਲਿਕ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਦਾ ਜਨਮ 18 ਮਾਰਚ 1954 ਨੂੰ ਪਿਤਾ ਲੱਛਮਣ ਦਾਸ ਤੇ ਮਾਤਾ ਬਿਸ਼ਨੀ ਦੇਵੀ ਦੀ ਕੁੱਖੋਂ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 24-09-2026
ਟੱਪਰੀਆਂ ਖੁਰਦ, -ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਗੁੱਜਰ ਬਰਾਦਰੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੇ ਚੌਧਰੀ ਸਵੀਟ ਸ਼ਾਪ ਰਾਹੋਂ ਰੋੜ ਲੁਧਿਆਣਾ ਦੇ ਮਾਲਿਕ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਦਾ ਜਨਮ 18 ਮਾਰਚ 1954 ਨੂੰ ਪਿਤਾ ਲੱਛਮਣ ਦਾਸ ਤੇ ਮਾਤਾ ਬਿਸ਼ਨੀ ਦੇਵੀ ਦੀ ਕੁੱਖੋਂ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਵਿਖੇ ਹੋਇਆ। ਆਪ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ ਸੜੋਆ ਤੋਂ ਹਾਸਿਲ ਕੀਤੀ। ਆਪ ਜੀ ਦਾ ਵਿਆਹ ਪਿੰਡ ਕਟਵਾਰਾ ਦੇ ਨਾਮਵਾਰ ਪਰਿਵਾਰ ਸਵ. ਮੇਹਰ ਚੰਦ ਦੀ ਲੜਕੀ ਕਮਲਾ ਦੇਵੀ ਨਾਲ ਹੋਇਆ। ਸਵ. ਓਮ ਪ੍ਰਕਾਸ਼ ਬਜਾੜ ਤੇ ਉਨ੍ਹਾਂ ਦੇ ਭਰਾ ਚੌਧਰੀ ਗੁਰਦਿਆਲ ਚੰਦ ਬਜਾੜ ਦੇ ਵੱਲੋਂ ਸੰਨ 1985 ਵਿੱਚ ਲੁਧਿਆਣਾ ਵਿਖੇ ਆਪਣਾ ਕਾਰੋਬਾਰ ਚੌਧਰੀ ਸਵੀਟ ਸ਼ਾਪ ਦੇ ਨਾਮ ਦੇ ਨਾਲ ਸ਼ੁਰੂ ਕੀਤਾ। ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਦੇ ਘਰ ਚਾਰ ਧੀਆਂ ਨੇ ਜਨਮ ਲਿਆ ਜੋ ਹਲਕੇ ਦੇ ਵੱਖ-ਵੱਖ ਨਾਮੀ ਪਰਿਵਾਰਾਂ ਦੇ ਵਿੱਚ ਵਿਆਹੀਆ ਹੋਈਆਂ ਹਨ। ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਨੇਂ ਲੁਧਿਆਣਾ ਹਲਕੇ ਦੇ ਵਿੱਚ ਕਰੋਨਾ ਦੇ ਸਮੇਂ ਦੇ ਦੌਰਾਨ ਸਮਾਜ ਸੇਵਾ ਦੇ ਨਾਲ ਲੋਕਾਂ ਦੀ ਮਦਦ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਭਤੀਜੇ ਸੁਖਵਿੰਦਰ ਚੌਧਰੀ ਜੋ ਕਿ ਆਮ ਆਦਮੀ ਪਾਰਟੀ ਦੇ ਸਟੇਟ ਗੁੱਜਰ ਵੈੱਲਫੇਅਰ ਬੋਰਡ ਦੇ ਮੈਂਬਰ ਹਨ, ਜੋ ਕਿ ਹਲਕੇ ਦੇ ਅੰਦਰ ਸਮਾਜ ਸੇਵਾ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜੋੜਦੇ ਹਨ। ਉਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀਦਲ ਪਾਰਟੀ ਦੇ ਲਗਾਤਾਰ ਚਾਰ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਸਨ। ਉਹ ਖੁਦ ਆਪ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਸਬੰਧ ਰੱਖਦੇ ਸਨ। ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਨੇ ਲੁਧਿਆਣਾ ਖੇਤਰ ਦੀ ਗੁੱਜਰ ਸਮਾਜ ਸਭਾ ਦੇ ਬਤੌਰ ਮੈਂਬਰ ਵਜੋਂ ਸੇਵਾਵਾਂ ਨਿਭਾ ਕੇ ਸਮਾਜ ਸੁਧਾਰ ਸਭਾ ਦੇ ਕਾਰਜਾਂ ਵਿੱਚ ਹਮੇਸ਼ਾ ਯੋਗਦਾਨ ਪਾਇਆ ਹੈ ਤੇ ਹਲਕਾ ਬਲਾਚੌਰ ਤੇ ਲੁਧਿਆਣਾ ਖੇਤਰ ਦੇ ਅੰਦਰ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਕੀਤਾ ਹੈ। ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਕਰੀਮਪੁਰ ਧਿਅਨੀ ਵਾਲਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਗੁੱਜਰ ਸਮਾਜ ਸੁਧਾਰ ਸਭਾ ਰਾਂਹੋ ਰੋੜ ਲੁਧਿਆਣਾ ਵਿਖੇ 24 ਸਤੰਬਰ ਦਿਨ ਵੀਰਵਾਰ ਨੂੰ ਦੁਪਹਿਰ 1 ਤੋ 2 ਵਜੇ ਤੱਕ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਰਾਜਨੀਤਿਕ ਤੇ ਸਮਾਜ ਸੇਵੀ ਆਗੂ ਸਵ. ਓਮ ਪ੍ਰਕਾਸ਼ ਬਜਾੜ ਦੀ ਆਤਮਿਕ ਸ਼ਾਂਤੀ ਦੇ ਲਈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। - ਬੂਥਗੜ੍ਹੀਆ
Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ -ਕਮਲਜੀਤ ਬੰਗਾ ਅਗਲੀ ਖ਼ਬਰ ਰਾਹੋਂ ਰੇਲਵੇ ਸਟੇਸ਼ਨ ਦੀਆਂ ਮੰਗਾਂ ਲਈ ਮੁੜ ਉੱਠੀ ਆਵਾਜ਼
Ad Position 24