ਨੋਨੀ ਮਾਡਲ ਸਕੂਲ ਕਾਠਗੜ੍ਹ ਵਿਖੇ ਕਰਵਾਇਆ ਸ੍ਰੀ ਰਾਮਾਇਣ ਦਾ ਪਾਠ
ਕਾਠਗੜ੍ਹ, 23 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬੇ ਦੀ ਸੰਘਣੀ ਆਬਾਦੀ ਵਿੱਚ ਸਥਿਤ ਨੋਨੀ ਮਾਡਲ ਸਕੂਲ ਵਿੱਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ੍ਰੀ ਰਾਮਾਇਣ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਮਹਿਲਾ ਮੰਡਲ ਵੱਲੋਂ ਪੇਸ਼ ਕੀਤੇ ਗਏ ਭਗਤੀ ਭਰੇ ਭਜਨਾਂ ਨੇ ਪੂਰੇ ਮਾਹੌਲ ਨੂੰ ਭਗਤੀ-ਰਸ ਨਾਲ ਸਰਸ਼ਾਰ ਕਰ ਦਿੱਤਾ।
ਕਾਠਗੜ੍ਹ, 23 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਸਬੇ ਦੀ ਸੰਘਣੀ ਆਬਾਦੀ ਵਿੱਚ ਸਥਿਤ ਨੋਨੀ ਮਾਡਲ ਸਕੂਲ ਵਿੱਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਸ੍ਰੀ ਰਾਮਾਇਣ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਮਹਿਲਾ ਮੰਡਲ ਵੱਲੋਂ ਪੇਸ਼ ਕੀਤੇ ਗਏ ਭਗਤੀ ਭਰੇ ਭਜਨਾਂ ਨੇ ਪੂਰੇ ਮਾਹੌਲ ਨੂੰ ਭਗਤੀ-ਰਸ ਨਾਲ ਸਰਸ਼ਾਰ ਕਰ ਦਿੱਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪੂਜਾ ਭਾਰਦਵਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਮੈਨੇਜਰ ਵਿਜੇ ਭਾਰਦਵਾਜ, ਰਾਘਵ ਭਾਰਦਵਾਜ, ਸੌਰਭ ਸ਼ਰਮਾ, ਅੰਕੁਰ ਸ਼ਰਮਾ, ਸਤੀਸ਼ ਚੰਦਰ ਸ਼ਰਮਾ, ਸਰਵੇਸ਼ ਸ਼ਰਮਾ, ਸੁਸ਼ਮਾ ਸ਼ਰਮਾ, ਸਰਿਤਾ ਸ਼ਰਮਾ, ਸਲੋਨੀ ਸ਼ਰਮਾ, ਨੀਤੂ ਸ਼ਰਮਾ, ਸੁਨਾਕਸ਼ੀ ਸ਼ਰਮਾ, ਸ਼ਰੂਤੀ ਭਾਰਦਵਾਜ, ਦਰਸ਼ਨਾ ਰਾਣੀ, ਪ੍ਰਗਿਆ ਭਾਰਦਵਾਜ, ਸ਼ੋਭਨ ਸ਼ਰਮਾ, ਅਕਸ਼ਿਤ ਸ਼ਰਮਾ, ਸ਼੍ਰੇਅ ਸ਼ਰਮਾ ਅਤੇ ਹਰੀ ਓਮ ਭਾਰਦਵਾਜ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।