ਪਲੇਅ ਵੇਅ ਮਾਡਲ ਸਕੂਲ ’ਚ ਨਸ਼ਿਆਂ ਖ਼ਿਲਾਫ਼ ਮੁਕਾਬਲੇ ਕਰਵਾਏ
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਵਿੱਦਿਅਕ ਸੈੱਲ ਵਲੋਂ ਕੋਆਰਡੀਨੇਟਰ ਏ. ਕੇ.
ਹੁਸ਼ਿਆਰਪੁਰ, 23 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਵਿੱਦਿਅਕ ਸੈੱਲ ਵਲੋਂ ਕੋਆਰਡੀਨੇਟਰ ਏ.ਕੇ. ਦੱਤਾ ਦੀ ਅਗਵਾਈ ‘ਚ ਪਲੇਅ ਵੇਅ ਮਾਡਲ ਸਕੂਲ ਹੁਸ਼ਿਆਰਪੁਰ ‘ਚ ਨਸ਼ਿਆਂ ਖ਼ਿਲਾਫ਼ ਚਿੱਤਰਕਾਰੀ ਅਤੇ ਬਹਿਸ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ‘ਚ 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬਹਿਸ ਮੁਕਾਬਲੇ ‘ਚ ਸੋਨਾਕਸ਼ੀ ਠਾਕੁਰ ਪਹਿਲੇ, ਦਿਵਿਆਂਸ਼ੀ ਰਾਣਾ ਦੂਜੇ ਅਤੇ ਚੇਤਨਾ ਤੀਜੇ ਸਥਾਨ ‘ਤੇ ਰਹੀਆਂ। ਡਰਾਇੰਗ ਤੇ ਪੇਂਟਿੰਗ ਮੁਕਾਬਲੇ ‘ਚ 6ਵੀਂ ਤੋਂ 8ਵੀਂ ਜਮਾਤ ‘ਚ ਸ਼ਗੁਨ ਠਾਕੁਰ ਪਹਿਲੇ, ਫੀਆਨਾ ਦੂਜੇ ਅਤੇ ਦਰਸ਼ਿਤਾ ਤੀਜੇ ਸਥਾਨ ‘ਤੇ ਰਹੀਆਂ। 9ਵੀਂ ਅਤੇ 10ਵੀਂ ਜਮਾਤ ਵਰਗ ‘ਚ ਹਰੀਸ਼ ਠਾਕੁਰ ਪਹਿਲੇ, ਏਂਜਲ ਦੂਜੇ ਅਤੇ ਪ੍ਰਿਅੰਕਾ ਤੀਜੇ ਸਥਾਨ ‘ਤੇ ਰਹੇ। ਸਿਪੂ ਅਤੇ ਹੇਮੰਤ ਨੂੰ ਹੌਂਸਲਾ-ਅਫਜ਼ਾਈ ਇਨਾਮ ਦਿੱਤੇ ਗਏ। 11ਵੀਂ ਤੇ 12ਵੀਂ ਜਮਾਤ ਵਰਗ ‘ਚ ਜੋਤੀ ਪਹਿਲੇ, ਬੀਨਾ ਦੂਜੇ ਅਤੇ ਪ੍ਰਿੰਸ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡੀ.ਕੇ. ਸ਼ਰਮਾ, ਏ.ਕੇ. ਦੱਤਾ ਅਤੇ ਜਸਵੰਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰਿੰ: ਏ.ਐਸ. ਟਾਟਰਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।