ਸੀ.ਪੀ.ਆਈ.ਐਮ. ਵਲੋਂ 30 ਨੂੰ ਭਖਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਜਾਵੇਗਾ -ਗਰਚਾ
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਦੇਸ਼ ਭਗਤ ਹੁਕਮਾਂ ਸਿੰਘ ਘੱਕੇਵਾਲ ਭਵਨ ਵਿਖੇ ਸੀ. ਪੀ ਆਈ.
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਦੇਸ਼ ਭਗਤ ਹੁਕਮਾਂ ਸਿੰਘ ਘੱਕੇਵਾਲ ਭਵਨ ਵਿਖੇ ਸੀ.ਪੀ ਆਈ.ਐਮ ਤਹਿਸੀਲ ਕਮੇਟੀ ਦੀ ਮੀਟਿੰਗ ਕਾਮਰੇਡ ਕਰਮਜੀਤ ਜਾਡਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਨੇ ਪਾਰਟੀ ਦੀ ਸੂਬਾ ਕਮੇਟੀ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪੰਜਾਬ ਦੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਦੇ ਮੱਦੇਨਜ਼ਰ ਪੰਜਾਬ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ ਮੰਗ ਪੱਤਰ ਦਿੱਤੇ ਜਾਣੇ ਹਨ। ਇਸ ਸਬੰਧੀ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਨੂੰ ਉਨਾ ਦੀ ਰਿਹਾਇਸ਼ ‘ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਸੌਂਪਿਆ ਜਾਵੇਗਾ। ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੰਗ ਪੱਤਰ ਵਿੱਚ ਮੰਗਾਂ ਦੇ ਨਾਲ-ਨਾਲ਼ ਸਤਲੁਜ ਦਰਿਆ ਵਿੱਚ ਚੱਲਦੀ ਨਾਜਾਇਜ਼ ਮਾਈਨਿੰਗ, ਰਾਹੋਂ-ਮੱਤੇਵਾੜਾ ਦੀ ਟੁੱਟੀ ਸੜਕ ਦੇ ਸਬੰਧ, ਮਾਛੀਵਾੜਾ ਪੁਲ ਦੀ ਰਿਪੇਅਰ ਕਰਕੇ ਚਾਲੂ ਕਰਨ ਵਾਸਤੇ ਅਤੇ ਸੁਸਾਇਟੀਆਂ ਵੱਲੋਂ ਲੋਕਾਂ ਨੂੰ ਆਪਣੇ ਫੰਡ ਨਾਲ ਦਿੱਤੇ ਗਏ ਕਰਜ਼ੇ ਮੁਆਫ਼ ਨਹੀਂ ਹੋਏ ਮੁਆਫ਼ ਕਰਨ ਸਬੰਧੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਉਨ੍ਹਾਂ ਦੱਸਿਆ ਕਿ ਸੀ.ਪੀ.ਆਈ.ਐਮ ਵਲੋਂ ਉਲੀਕੇ ਗਏ ਪ੍ਰੋਗਰਾਮ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਵਰਕਰਾ ਅਤੇ ਹੋਰਨਾਂ ਜਥੇਬੰਦੀਆਂ ਵਿੱਚ ਉਤਸ਼ਾਹ ਬਣਿਆ ਹੋਇਆ ਹੈ। ਮੀਟਿੰਗ ਵਿੱਚ ਕਾਮਰੇਡ ਜਰਨੈਲ ਸਿੰਘ ਰਾਣੇਵਾਲ, ਸਤਨਾਮ ਸਿੰਘ ਜਾਨੀਵਾਲ, ਗੁਰਦੇਵ ਸਿੰਘ, ਨਿਰਮਲ ਸਿੰਘ ਜੁਲ੍ਹਾ ਮਾਜਰਾ, ਸ਼ਿੰਗਾਰਾ ਰਾਮ ਬੜਵਾ, ਜਗਤਾਰ ਸਿੰਘ, ਰਣਜੀਤ ਸਿੰਘ, ਗੁਰਪ੍ਰਰੀਤ ਸਿੰਘ ਰਾਕਸਨ, ਬਲਰਾਜ ਸਿੰਘ ਅਤੇ ਸਤਪਾਲ ਹਾਜ਼ਰ ਸਨ।