ਵਿਧਾਇਕਾ ਸੰਤੋਸ਼ ਕਟਾਰੀਆਂ ਵਲੋਂ ਪਿੰਡ ਬਛੌੜੀ ਦੇ ਸਰਬਪੱਖੀ ਵਿਕਾਸ ਲਈ 16 ਲੱਖ ਰੁਪਏ ਦੀ ਗ੍ਰਾਂਟ ਭੇਟ
ਬਲਾਚੌਰ, 23 ਸਤੰਬਰ (ਨਰੇਸ਼ ਧੌਲ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਹਿੱਤ ਚਲਾਈ ਗਈ ਮੁਹਿੰਮ ਤਹਿਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਬਛੌੜੀ ਦੇ ਸਰਬਪੱਖੀ ਵਿਕਾਸ ਲਈ 16 ਲੱਖ ਰੁਪਏ ਦੀ ਗ੍ਰਾਂਟ ਗ੍ਰਾਮ ਪੰਚਾਇਤ ਅਤੇ ਪਤਵੰਤਿਆਂ ਨੂੰ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ 9 ਲੱਖ ਰੁਪਏ ਸੀਵਰੇਜ ਲਈ, 5 ਲੱਖ ਰੁਪਏ ਸੋਲਰ ਲਾਈਟਾਂ ਲਈ, ਇੱਕ ਲੱਖ ਰੁਪਏ ਗੁਰਦੁਆਰਾ ਰਵਿਦਾਸ ਸਾਹਿਬ ਲਈ ਅਤੇ ਇੱਕ ਲੱਖ ਰੁਪਏ ਸ਼ਮਸ਼ਾਨ ਘਾਟ ਦੇ ਰਸਤੇ ਲਈ ਦਿੱਤੇ ਗਏ ਹਨ।
ਬਲਾਚੌਰ, 23 ਸਤੰਬਰ (ਨਰੇਸ਼ ਧੌਲ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਹਿੱਤ ਚਲਾਈ ਗਈ ਮੁਹਿੰਮ ਤਹਿਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਬਛੌੜੀ ਦੇ ਸਰਬਪੱਖੀ ਵਿਕਾਸ ਲਈ 16 ਲੱਖ ਰੁਪਏ ਦੀ ਗ੍ਰਾਂਟ ਗ੍ਰਾਮ ਪੰਚਾਇਤ ਅਤੇ ਪਤਵੰਤਿਆਂ ਨੂੰ ਭੇਟ ਕੀਤੀ ਗਈ। ਉਨ੍ਹਾਂ ਦੱਸਿਆ ਕਿ 9 ਲੱਖ ਰੁਪਏ ਸੀਵਰੇਜ ਲਈ, 5 ਲੱਖ ਰੁਪਏ ਸੋਲਰ ਲਾਈਟਾਂ ਲਈ, ਇੱਕ ਲੱਖ ਰੁਪਏ ਗੁਰਦੁਆਰਾ ਰਵਿਦਾਸ ਸਾਹਿਬ ਲਈ ਅਤੇ ਇੱਕ ਲੱਖ ਰੁਪਏ ਸ਼ਮਸ਼ਾਨ ਘਾਟ ਦੇ ਰਸਤੇ ਲਈ ਦਿੱਤੇ ਗਏ ਹਨ। ਉਨ੍ਹਾਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆ ਸਹੂਲਤਾਂ ਦੇਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭਾਰੀ ਬਹੁਮਤ ਨਾਲ ਜਿੱਤ ਕੇ ਫਿਰ ਤੋਂ ਦੁਬਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾਈ ਜਾਵੇਗੀ ਅਤੇ ਪੰਜਾਬ ਨੂੰ ਹੋਰ ਵੀ ਬੁਲੰਦੀਆਂ ‘ਤੇ ਪਹੁੰਚਾਇਆ ਜਾਵੇਗਾ। ਹਾਜ਼ਰ ਪਿੰਡ ਵਾਸੀਆਂ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਚੌਧਰੀ ਅਸ਼ੋਕ ਕਟਾਰੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਆਪ ਆਗੂ ਚੌਧਰੀ ਅਸ਼ੋਕ ਕਟਾਰੀਆ, ਗਗਨਦੀਪ ਸਿੰਘ ਬੱਲ ਪ੍ਰਧਾਨ ਫੁੱਟਬਾਲ ਸਪੋਰਟਸ ਕਲੱਬ, ਮਹਿੰਦਰ ਸਿੰਘ ਸਾਬਕਾ ਸਰਪੰਚ, ਪ੍ਰਫੈਸਰ ਵਰਿੰਦਰ ਕੁਮਾਰ, ਅਮਰਜੀਤ ਬੱਲ, ਪ੍ਰਦੀਪ ਕਲੇਰ, ਕਮਲਜੀਤ ਸਿੰਘ ਬਾਬਾ, ਦਿਲਾਬਰ ਸਿੰਘ, ਸਾਧੂ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਕਾਨੂੰਗੋਂ, ਮਲਕੀਤ ਸਿੰਘ ਫੌਜੀ, ਜਸਵਿੰਦਰ ਸਿੰਘ ਫੌਜੀ, ਸ਼ਿਵ ਕੁਮਾਰ, ਡਾ. ਬਖਸ਼ੀਸ਼ ਸਿੰਘ, ਗੁਰਦੇਵ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਦੀਦਾਰ ਸਿੰਘ ਸਹੋਤਾ, ਸੁੱਚਾ ਸਿੰਘ ਖੜਬੜ, ਮਾ. ਸੰਤੋਖ ਰਾਮ, ਗੁਰਿੰਦਰ ਸਿੰਘ ਬਿੱਲਾ, ਲਵਲੀ ਗੋਰਾ, ਲਖਵੀਰ ਕੁਮਾਰ, ਜੋਗਿੰਦਰ ਸਿੰਘ, ਸੇਵਾਮੁਕਤ ਡੀ.ਐਫ.ਓ, ਲਖਵੀਰ ਸਿੰਘ ਫੌਜੀ, ਜਸਕਰਨ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।