ਗੜ੍ਹਸ਼ੰਕਰ ਬੰਗਾ ਰੋਡ ’ਤੇ ਖੜ੍ਹੇ ਟਿੱਪਰ ’ਚ ਵੱਜਿਆ ਦੂਜਾ ਟਿੱਪਰ, ਜਾਨੀ ਨੁਕਸਾਨ ਤੋਂ ਬਚਾ
ਪੱਲੀ ਝਿੱਕੀ, 20 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬੰਗਾ ਗੜ੍ਹਸ਼ੰਕਰ ਰੋਡ ’ਤੇ ਦੇਨੋਵਾਲ ਦੇ ਪੈਟਰੋਲ ਪੰਪ ਦੇ ਨਜ਼ਦੀਕ ਖੜ੍ਹੇ ਟਰਾਲੇ ਵਿਚ ਗੜ੍ਹਸ਼ੰਕਰ ਸਾਈਡ ਤੋਂ ਐਚ. ਪੀ.
ਪੱਲੀ ਝਿੱਕੀ, 20 ਸਤੰਬਰ (ਕੁਲਦੀਪ ਸਿੰਘ ਪਾਬਲਾ)-ਬੰਗਾ ਗੜ੍ਹਸ਼ੰਕਰ ਰੋਡ ’ਤੇ ਦੇਨੋਵਾਲ ਦੇ ਪੈਟਰੋਲ ਪੰਪ ਦੇ ਨਜ਼ਦੀਕ ਖੜ੍ਹੇ ਟਰਾਲੇ ਵਿਚ ਗੜ੍ਹਸ਼ੰਕਰ ਸਾਈਡ ਤੋਂ ਐਚ. ਪੀ. 72ਡੀ 5780 ਟਿੱਪਰ ਜੋ ਕਿ ਸਵੇਰੇ 7 ਵਜੇ ਦੇ ਕਰੀਬ ਪੱਥਰ ਨਾਲ ਲੱਦਿਆ ਆ ਕੇ ਦੇਨੋਵਾਲ ਦੇ ਪੈਟਰੋਲ ਪੰਪ ’ਤੇ ਇਕ ਸਾਈਡ ’ਤੇ ਖੜ੍ਹੇ ਟਿੱਪਰ ਨਾਲ ਟਕਰਾਉਣ ਕਰਕੇ ਕਾਫੀ ਨੁਕਸਾਨ ਹੋ ਗਿਆ। ਇਸ ਸੰਬੰਧੀ ਟਿੱਪਰ ਡਰਾਇਵਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਗੇ ਤੋਂ ਆ ਰਹੇ ਵਾਹਨ ਨੂੰ ਬਚਾਉਣ ਲਈ ਬੇਕਾਬੂ ਹੋ ਕੇ ਟਿੱਪਰ ਇਕ ਸਾਇਡ ’ਤੇ ਖੜ੍ਹੇ ਟਿੱਪਰ ਨਾਲ ਟਕਰਾਉਣ ਕਰਕੇ ਟਿੱਪਰ ਖੇਤਾਂ ਵਿਚ ਵੜ੍ਹ ਗਿਆ, ਜਿਸ ਕਰਕੇ ਦੋਵੇਂ ਟਿੱਪਰਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਜਾਨੀ ਨੁਕਸਾਨ ਹੋਣ ਦਾ ਬਚਾਅ ਹੋ ਗਿਆ। ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਇਸ ਸੜਕ ’ਤੇ ਰਾਤ ਦੇ ਸਮੇਂ ਟਿੱਪਰਾਂ ਦੇ ਆਉਣ ਜਾਣ ਦੀ ਬਹੁਤ ਭਰਮਾਰ ਹੁੰਦੀ ਹੈ ਤੇ ਬਹੁਤ ਤੇਜ਼ ਰਫਤਾਰ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਵੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਤੇਜ਼ ਰਫ਼ਤਾਰ ਵਾਲੇ ਟਿੱਪਰਾਂ ਦੀ ਰੋਕਥਾਮ ਕੀਤੀ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ।