‘ਆਪ’ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜ਼ਾਂ ਤੱਕ ਹੀ ਸੀਮਤ-ਮੰਗੂਪੁਰ
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਲੋਕ ਮਿਲਣੀ ਲਈ ਸਾਹਿਬਾ ਵਿਖੇ ਸਾਥੀਆਂ ਸਮੇਤ ਪਹੁੰਚੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜਾਂ ਤੱਕ ਹੀ ਸੀਮਤ ਰਹਿ ਗਈ ਹੈ। ਜ਼ਿਲੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਏ ਅਪਗ੍ਰੇਡ ਸਕੂਲਾਂ ਨੂੰ ‘ਆਪ’ ਸਰਕਾਰ ਨੇ ਰੱਦ ਕਰ ਵਿਦਿਆਰਥੀਆਂ ਦੇ ਭਵਿੱਖ ਨਾਲ ਕੋਝਾ ਮਜ਼ਾਕ ਕੀਤਾ ਹੈ।
ਪ
ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੌਰਾਨ ਵੋਟ ਪਾਉਣ ਉਪਰੰਤ ਨਿਸ਼ਾਨ ਦਿਖਾਉਂਦੇ ਹੋਏ ਐਡਵੋਕੇਟ ਇੰਦਰਪਾਲ ਸਿੰਘ ਧੰਨਾ। ਤਸਵੀਰ : ਹਮਸ਼ਾਇਨ ਸਟੂਡੀਓ
21-09-2026
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਲੋਕ ਮਿਲਣੀ ਲਈ ਸਾਹਿਬਾ ਵਿਖੇ ਸਾਥੀਆਂ ਸਮੇਤ ਪਹੁੰਚੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਸਿੱਖਿਆ ਕ੍ਰਾਂਤੀ ਸਿਰਫ ਕਾਗਜਾਂ ਤੱਕ ਹੀ ਸੀਮਤ ਰਹਿ ਗਈ ਹੈ। ਜ਼ਿਲੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਏ ਅਪਗ੍ਰੇਡ ਸਕੂਲਾਂ ਨੂੰ ‘ਆਪ’ ਸਰਕਾਰ ਨੇ ਰੱਦ ਕਰ ਵਿਦਿਆਰਥੀਆਂ ਦੇ ਭਵਿੱਖ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਪਿੰਡ-ਸਾਹਿਬਾ ਵਿਖੇ ਲਿਆਂਦੀ ਆਈ. ਟੀ. ਆਈ. ਨੂੰ ਵੀ ਪੂਰੀ ਤਰ੍ਹਾਂ ‘ਆਪ’ ਸਰਕਾਰ ਚਲਾਉਣ ਵਿਚ ਨਾਕਾਮ ਰਹੀ। ਹਲੇ ਤੱਕ ਉਥੇ ਲੋੜੀਂਦੇ ਸਟਾਫ ਦੀ ਕਮੀ, ਲੋੜੀਂਦੇ ਕਲਾਸ ਰੂਮ ਤੇ ਫਰਨੀਚਰ ਵੀ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ‘ਆਪ’ ਸਰਕਾਰ ਵੇਲੇ ਨਸ਼ੇ ਦੇ ਕਾਰੋਬਾਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ। ਨੌਜਵਾਨ ਬੇਰੋਜਗਾਰ ਤੇ ਨਸ਼ਿਆਂ ਦੇ ਦਲਦਲ ਤੋਂ ਬਚਣ ਲਈ ਵਿਦੇਸ਼ਾਂ ਵੱਲ ਜਾ ਰਹੇ ਹਨ। ਇਸ ਮੌਕੇ ਠੇਕੇਦਾਰ ਕੇਸ਼ਵ ਰਾਏ ਪਾਂਧੀ, ਸਾਬਕਾ ਸਰਪੰਚ ਰਕੇਸ਼ ਪਾਂਧੀ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਤਰਸੇਮ ਚੌਧਰੀ ਸਾਬਕਾ ਚੇਅਰਮੈਨ, ਕਿਰਨਦੀਪ ਕੌਰ ਚੇਅਰਮੈਨ ਬਲਾਕ ਸੜੋਆ, ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਬਲਾਚੌਰ, ਜਤਿੰਦਰ ਦਿਆਲ ਪ੍ਰਧਾਨ ਕਿਸਾਨ ਸੈੱਲ, ਹਰਜੀਤ ਸਿੰਘ ਮੀਤ ਪ੍ਰਧਾਨ, ਮਹਿੰਦਰ ਚੰਦ ਜਨਰਲ ਸਕੱਤਰ, ਬਲਬੀਰ ਚੌਧਰੀ ਵਾਈਸ ਚੇਅਰਮੈਨ ਸੜੋਆ, ਸੱਤਪਾਲ ਭਾਰਾਪੁਰ, ਕੁਲਵਿੰਦਰ ਸਿੰਘ ਗੋਰਾ ਸਜਾਵਲਪੁਰ, ਜਸਵੀਰ ਨੰਬਰਦਾਰ ਰੱਕੜਾਂ ਢਾਹਾਂ, ਸਤਵਿੰਦਰ ਸਿੰਘ ਪ੍ਰਧਾਨ ਸੇਵਾ ਦੱਲ, ਗਿਆਨ ਸਿੰਘ ਭੰਨੂ ਬਲਾਕ ਪ੍ਰਧਾਨ ਐਸ. ਸੀ. ਸੈੱਲ, ਅਭਿਨੰਦਨ ਪਾਂਧੀ ਹੌਲਦਾਰ, ਨਰਿੰਦਰ ਸਿੰਘ ਨਿੰਦੀ, ਡਾ. ਸ਼ਮਸ਼ੇਰ ਸਿੰਘ, ਦੀਪਕ ਭਾਰਾਪੁਰ, ਗੁਰਪ੍ਰੀਤ ਸਿੰਘ, ਚਮਨ ਲਾਲ ਸਰਪੰਚ, ਵਿਜੇ ਰਾਣਾ, ਪਰਮਜੀਤ, ਰਾਕੇਸ਼ ਰਾਣਾਂ, ਮਨਜੀਤ ਸਿੰਘ, ਦਿਨੇਸ਼ ਰਾਣਾਂ, ਪ੍ਰੇਮਕਾਰ ਪ੍ਰਧਾਨ ਆਦਿ ਹਾਜ਼ਰ ਸਨ।