21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ਆਪ’ ਆਪਣੇ ਪੂਰੇ ਕੀਤੇ ਵਾਅਦਿਆਂ ਤਹਿਤ ਮੁੜ ਬਣਾਏਗੀ 2027 ’ਚ ਸਰਕਾਰ-ਸਿਸੋਦੀਆ ਨਵਾਂਸ਼ਹਿਰ ’ਚ ਪਾਰਟੀ ਵਲੋਂ ਜ਼ਿਲ੍ਹਾ ਪੱਧਰੀ ਦਫਤਰ ਦਾ ਉਦਘਾਟਨ

ਨਵਾਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਪੰਜਾਬ ‘ਚ ਆਪਣੇ ਕੀਤੇ ਵਾਅਦਿਆਂ ਤਹਿਤ ਸਰਕਾਰ ਬਣਾਏਗੀ। ਇਹ ਪ੍ਰਗਟਾਵਾ ਨਵਾਂਸ਼ਹਿਰ ਵਿਖੇ ਸਮਾਗਮ ਮਿਸ਼ਨ 2027 ਤਹਿਤ ਇਕ ਸ਼ੁਕਰਾਨਾ ਸਮਾਗਮ ਉਪਰੰਤ ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ ਆਮ ਆਦਮੀ ਪਾਰਟੀ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਨਵਾਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਮ ਆਦਮੀ ਪਾਰਟੀ ਪੰਜਾਬ ‘ਚ ਆਪਣੇ ਕੀਤੇ ਵਾਅਦਿਆਂ ਤਹਿਤ ਸਰਕਾਰ ਬਣਾਏਗੀ। ਇਹ ਪ੍ਰਗਟਾਵਾ ਨਵਾਂਸ਼ਹਿਰ ਵਿਖੇ ਸਮਾਗਮ ਮਿਸ਼ਨ 2027 ਤਹਿਤ ਇਕ ਸ਼ੁਕਰਾਨਾ ਸਮਾਗਮ ਉਪਰੰਤ ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ ਆਮ ਆਦਮੀ ਪਾਰਟੀ ਨੇ ਕੀਤਾ। ਮਨੀਸ਼ ਸਿਸੋਦੀਆ ਵਲੋਂ ਨਵਾਂਸ਼ਹਿਰ ‘ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰੀ ਦਫਤਰ ਦੀ ਸ਼ੁਰੂਆਤ ਵੀ ਕਰਵਾਈ ਗਈ। ਉਨ੍ਹਾਂ ਇਸ ਮੌਕੇ ਆਖਿਆ ਕਿ ਨਵਾਂਸ਼ਹਿਰ ਦਾ ਦਫਤਰ ਪਾਰਟੀ ਦਾ ਅਜਿਹਾ ਦਫਤਰ ਹੋਵੇਗਾ, ਜਿਥੇ ਹਰ ਵਰਕਰ ਦੀ ਅਤੇ ਹਰ ਆਮ ਲੋਕਾਂ ਦੀ ਗੱਲ ਸੁਣੀ ਜਾਵੇਗੀ। ਉਨ੍ਹਾਂ ਆਖਿਆ ਕਿ ਜਿਨ੍ਹਾਂ ਦੀ ਸਰਕਾਰੇ-ਦਰਬਾਰੇ ਗੱਲ ਨਾ ਸੁਣੀ ਗਈ ਹੋਵੇ ਉਹ ਇਸ ਦਫਤਰ ‘ਚ ਜਦੋਂ ਆਉਣਗੇ ਉਨ੍ਹਾਂ ਦਾ ਹਰ ਕੰਮ ਹੋਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸਾਡੀ ਪਾਰਟੀ ਲੋਕਾਂ ਦੀ ਉਹ ਪਾਰਟੀ ਹੈ ਕਿ ਜੋ ਲੋਕਾਂ ਦੇ ਕੰਮਾਂ ਲਈ ਉਨ੍ਹਾਂ ਪਾਸ ਜਾ ਕੇ ਕੰਮ ਕਰਵਾਏਗੀ। ਉਨ੍ਹਾਂ ਆਖਿਆ ਕਿ ਆਖਿਆ ਕਿ ਪੰਜਾਬ ਸਰਕਾਰ ਇਸ ਸਮੇਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਿਹਤ ਸਹੂਲਤਾਂ ਵਿੱਦਿਆ ਦੇ ਖੇਤਰ ‘ਚ ਸਰਕਾਰ ਨੇ ਹਮੇਸ਼ਾ ਪਹਿਲਕਦਮੀ ਕੀਤੀ। ਸਰਕਾਰ ਵਲੋਂ ਮਹੱਲਾ ਕਲੀਨਿਕ ਅਤੇ ਐਮੀਨਸ ਸਕੂਲ ਬਣਾ ਕੇ ਮਿਸਾਲ ਪੈਦਾ ਕੀਤੀ। ਉਨ੍ਹਾਂ ਆਖਿਆ ਕਿ ਔਰਤਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਹਜ਼ਾਰ ਤੋਂ 1500 ਰੁਪਏ ਮਹੀਨਾ ਰਾਸ਼ੀ ਉਨ੍ਹਾਂ ਦੇ ਖਾਤਿਆਂ ‘ਚ ਪਾਈ ਗਈ। ਉਨ੍ਹਾਂ ਆਖਿਆ ਕਿ ਬਿਜਲੀ ਪਾਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੇ ਨਹਿਰੀ ਖੇਤਰ ‘ਚ ਵੱਡੀ ਪ੍ਰਾਪਤੀ ਕੀਤੀ। ਸਮਾਗਮ ਨੂੰ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ, ਜਸਪਰੀਤ ਸਿੰਘ ਰੌਬੀ ਕੰਗ, ਸੰਜੀਵ ਚੇਚੀ ਜ਼ਿਲ੍ਹਾ ਪ੍ਰਧਾਨ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਜਲਾਲਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਬ੍ਰਿਗੇਡੀਅਰ, ਸਤਨਾਮ ਸਿੰਘ ਜਲਵਾਹਾ, ਗਗਨ ਅਗਨੀਹੋਤਰੀ, ਬਲਵੀਰ ਸਿੰਘ ਕਰਨਾਣਾ, ਦਿਨੇਸ਼ ਸੂਰੀ ਸੀਨੀਅਰ ਆਗੂ, ਅਜੇ ਖਾਨ ਕੋਆਰਡੀਨੇਟਰ, ਗਾਇਤਰੀ, ਰਾਜੇਸ਼, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਸਤਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਬੰਗਾ, ਜਗਜੀਤ ਕੌਰ ਕਰਨਾਣਾ, ਗੁਰਪ੍ਰੀਤ ਕੌਰ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੁਰਦ ਵਿਖੇ ਆਯੁਰਵੈਦਿਕ ਤੇ ਹੋਮਿਉਪੈਥਿਕ ਕੈਂਪ ਅੱਜ ਅਗਲੀ ਖ਼ਬਰ ਬਲਾਚੌਰ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆਂ ਦੀ ਰਿਹਾਇਸ਼ ਦਾ ਘਿਰਾਓ ਪੰਜਾਬ ਸਰਕਾਰ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਤ...
Ad Position 24