18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਿਧਾਇਕਾ ਬਲਾਚੌਰ ਦੇ ਘਰ ਦਾ ਘਿਰਾਓ ਅੱਜ

ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਪੈਨਸ਼ਨਰਾਂ ਖ਼ਿਲਾਫ਼ ਕੂੜ ਪ੍ਰਚਾਰ ਵਿੱਢਣ ਤੇ ਵਾਰ-ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਦੇ ਭਗੌੜੇ ਹੋਣ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਮੰਤਰੀਆਂ ਦੇ ਦਫ਼ਤਰਾਂ, ਘਰਾਂ ਦੇ ਘਿਰਾਓ ਦੇ ਸੱਦੇ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੀ ਤਾਲਮੇਲ ਕਮੇਟੀ ਵਲੋਂ ਪੈਨਸ਼ਨਰ ਆਗੂ ਸੋਮ ਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਚੰਦਰ ਸ਼ੇਖਰ, ਮੋਹਣ ਸਿੰਘ, ਸਤਨਾਮ ਸਿੰਘ ਮੀਰਪੁਰੀ, ਵਰਿੰਦਰ ਬਛੌੜੀ, ਨਰਿੰਦਰ ਕੁਮਾਰ, ਪ੍ਰਸ਼ੋਤਮ ਲਾਲ, ਸਤਨਾਮ ਧੌਲ, ਜੀਤ ਰਾਮ ਗੋਹਲੜੋਂ ਨੇ ਦੱਸਿਆ ਕਿ 19 ਸਤੰਬਰ ਨੂੰ ਵਿਧਾਇਕਾ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਦੇ ਪਿੰਡ ਸਿਆਣਾ ਸਥਿਤ ਘਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਸਮੂਹ ਪੈਨਸ਼ਨਰ ਤੇ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ।

Ad Position 21
No active advertisement
ਅਜੀਤ ਡੈਸਕ 19-09-2026
ਬਲਾਚੌਰ, 18 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਪੈਨਸ਼ਨਰਾਂ ਖ਼ਿਲਾਫ਼ ਕੂੜ ਪ੍ਰਚਾਰ ਵਿੱਢਣ ਤੇ ਵਾਰ-ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਦੇ ਭਗੌੜੇ ਹੋਣ ਖ਼ਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਮੰਤਰੀਆਂ ਦੇ ਦਫ਼ਤਰਾਂ, ਘਰਾਂ ਦੇ ਘਿਰਾਓ ਦੇ ਸੱਦੇ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੀ ਤਾਲਮੇਲ ਕਮੇਟੀ ਵਲੋਂ ਪੈਨਸ਼ਨਰ ਆਗੂ ਸੋਮ ਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਚੰਦਰ ਸ਼ੇਖਰ, ਮੋਹਣ ਸਿੰਘ, ਸਤਨਾਮ ਸਿੰਘ ਮੀਰਪੁਰੀ, ਵਰਿੰਦਰ ਬਛੌੜੀ, ਨਰਿੰਦਰ ਕੁਮਾਰ, ਪ੍ਰਸ਼ੋਤਮ ਲਾਲ, ਸਤਨਾਮ ਧੌਲ, ਜੀਤ ਰਾਮ ਗੋਹਲੜੋਂ ਨੇ ਦੱਸਿਆ ਕਿ 19 ਸਤੰਬਰ ਨੂੰ ਵਿਧਾਇਕਾ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਦੇ ਪਿੰਡ ਸਿਆਣਾ ਸਥਿਤ ਘਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿਚ ਜ਼ਿਲ੍ਹਾ ਨਵਾਂਸ਼ਹਿਰ ਦੇ ਸਮੂਹ ਪੈਨਸ਼ਨਰ ਤੇ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ। ਕੁਲਦੀਪ ਸਿੰਘ ਦੌੜਕਾ ਤੇ ਤਾਲਮੇਲ ਕਮੇਟੀ ਦੇ ਆਗੂਆਂ ਕਰਨੈਲ ਸਿੰਘ ਰਾਹੋਂ, ਭੁਪਿੰਦਰ ਸੜੋਆ, ਜਸਵਿੰਦਰ ਔਜਲਾ, ਬਿਕਰਮਜੀਤ ਸਿੰਘ ਰਾਹੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਵਿੰਦਰ ਸਿੰਘ, ਹਰਵਿੰਦਰ ਸਿੰਘ, ਜੋਧ ਪਾਲ, ਜਗਦੀਸ਼ ਰਾਮ, ਵਿਨੋਦ ਕੁਮਾਰ ਟਕਾਰਲਾ, ਕੁਲਦੀਪ ਸਿੰਘ, ਤਰਲੋਚਨ ਸਿੰਘ, ਬਲਜਿੰਦਰ ਸਿੰਘ ਵਿਰਕ, ਸ੍ਰੀ ਰਾਮ ਚੌਧਰੀ, ਦਿਲਜੀਤ ਸਿੰਘ, ਅਜੈ ਚਾਹੜਮਜਾਰਾ, ਕੁਲਵਿੰਦਰ ਖਟਕੜ, ਸ਼ੰਕਰ ਬੰਗਾ, ਜਗਦੀਪ ਸੈਂਪਲੇ, ਮਨੋਜ ਕੁਮਾਰ, ਬਲਵੀਰ ਸਿੰਘ, ਸੋਮਨਾਥ, ਰਘਵੀਰ ਸਿੰਘ ਖਾਲਸਾ, ਜਗਦੀਸ਼ ਚੰਦਰ, ਮਹਿੰਦਰਪਾਲ, ਮੱਖਣ ਸਿੰਘ, ਮਨਜੀਤ ਕੌਰ, ਮੋਹਣ ਸਿੰਘ ਬੂਟਾ, ਇਕਬਾਲ ਸਿੰਘ ਬਛੌੜੀ, ਜੁਝਾਰ ਸਹੂੰਗੜਾ, ਗੁਰਦਿਆਲ ਮਾਨ, ਬਲਵੀਰ ਭੁੱਲਰ, ਬਲਵੀਰ ਰੱਕੜ, ਮਨਜਿੰਦਰ ਰਾਹੋਂ, ਜਸਵੀਰ ਪਾਲ ਸਿੰਘ, ਹਰੀਸ਼ ਰਾਣਾ, ਅਸ਼ੋਕ ਕੁਮਾਰ, ਮੁਲਖ ਰਾਜ ਸ਼ਰਮਾ, ਬਲਵੀਰ ਕੁਮਾਰ ਨਵਾਂਸ਼ਹਿਰ, ਦਰਸ਼ਨ ਦੇਵ, ਹਰਜਿੰਦਰ ਸਿੰਘ, ਯਸ਼ਪਾਲ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਅਖੰਡ ਪਾਠ ਦੇ ਭੋਗ ਕੱਲ੍ਹ ਅਗਲੀ ਖ਼ਬਰ ਲਵਪ੍ਰੀਤ ਸਿੰਘ ਰੈਲਮਾਜਰਾ ਨੂੰ ਕੁਚਲਣ ਵਾਲਾ ਚਾਲਕ ਕਾਰ ਸਣੇ ਗ੍ਰਿਫ਼ਤਾਰ
Ad Position 24