18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਵਾਲੀਬਾਲ ਦੀ ਟੀਮ ਨੂੰ ਪੰਜਾਬ ਪੱਧਰ ’ਤੇ ਖੇਡਣ ਲਈ ਕੀਤਾ ਰਵਾਨਾ

ਬਲਾਚੌਰ, 18 ਸਤੰਬਰ (ਨਰੇਸ਼ ਧੌਲ)-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਟੇਟ ਵਾਲੀਬਾਲ ਐਸੋਸ਼ੀਏਸ਼ਨ ਵਲੋਂ ਕਰਵਾਈ ਜਾਣ ਵਾਲੀ ਸੀਨੀਅਰ ਪੰਜਾਬ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਸੀਨੀਅਰ ਵਾਲੀਬਾਲ ਟੀਮ ਨੂੰ ਜ਼ਿਲ੍ਹਾ ਵਾਲੀਬਾਲ ਐਸੋਸ਼ੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੀਨੀਅਰ ‘ਆਪ’ ਆਗੂ ਚੌਧਰੀ ਅਸ਼ੋਕ ਕਟਾਰੀਆ ਤੇ ਵਾਲੀਬਾਲ ਕੋਚ ਗੁਰਪ੍ਰੀਤ ਸਿੰਘ ਵਲੋਂ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਬਲਾਚੌਰ ਇਲਾਕਾ ਬਾਲੀਵਾਲ ਖੇਡ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਇਤਿਹਾਸ ਗਵਾਹ ਹੈ ਕਿ ਪਿਛਲਿਆਂ ਸਮਿਆਂ ਦੌਰਾਨ ਇਲਾਕੇ ਦੇ ਵਾਲੀਬਾਲ ਖਿਡਾਰੀਆਂ ਵਲੋਂ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ ਤੇ ਆਪਣਾ ਸੁਨਹਿਰਾ ਭਵਿੱਖ ਤਰਾਸ਼ਣ ਵਿਚ ਕਾਮਯਾਬ ਹੋਏ ਹਨ।

Ad Position 21
No active advertisement
ਅਜੀਤ ਡੈਸਕ 19-09-2026
ਬਲਾਚੌਰ, 18 ਸਤੰਬਰ (ਨਰੇਸ਼ ਧੌਲ)-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਟੇਟ ਵਾਲੀਬਾਲ ਐਸੋਸ਼ੀਏਸ਼ਨ ਵਲੋਂ ਕਰਵਾਈ ਜਾਣ ਵਾਲੀ ਸੀਨੀਅਰ ਪੰਜਾਬ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਸੀਨੀਅਰ ਵਾਲੀਬਾਲ ਟੀਮ ਨੂੰ ਜ਼ਿਲ੍ਹਾ ਵਾਲੀਬਾਲ ਐਸੋਸ਼ੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੀਨੀਅਰ ‘ਆਪ’ ਆਗੂ ਚੌਧਰੀ ਅਸ਼ੋਕ ਕਟਾਰੀਆ ਤੇ ਵਾਲੀਬਾਲ ਕੋਚ ਗੁਰਪ੍ਰੀਤ ਸਿੰਘ ਵਲੋਂ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਬਲਾਚੌਰ ਇਲਾਕਾ ਬਾਲੀਵਾਲ ਖੇਡ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਇਤਿਹਾਸ ਗਵਾਹ ਹੈ ਕਿ ਪਿਛਲਿਆਂ ਸਮਿਆਂ ਦੌਰਾਨ ਇਲਾਕੇ ਦੇ ਵਾਲੀਬਾਲ ਖਿਡਾਰੀਆਂ ਵਲੋਂ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਹਨ ਤੇ ਆਪਣਾ ਸੁਨਹਿਰਾ ਭਵਿੱਖ ਤਰਾਸ਼ਣ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਟੀਮ ਵੀ ਜਿੱਤ ਦੀਆਂ ਬੁਲੰਦੀਆਂ ਹਾਸਲ ਕਰਕੇ ਵਾਪਸ ਪਰਤੇਗੀ। ਉਨ੍ਹਾਂ ਸਮੁੱਚੀ ਟੀਮ ਦੀ ਹੌਸਲਾ ਅਫਜਾਈ ਕਰਦਿਆਂ ਹੋਇਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਬੰਗਾ ਵਿਖੇ ਸੰਗਤਾਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਪਿੰਡ ਝਿੰਗੜਾਂ ਵਿਖੇ ਦੋ ਦਿਨਾ ਸਾਲਾਨਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁੁਰੂ
Ad Position 24