ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਅਸ਼ਟਮੀ ਸਮਾਗਮ ਅੱਜ
ਟੱਪਰੀਆਂ ਖੁਰਦ, 18 ਸਤੰਬਰ (ਬੂਥਗੜ੍ਹੀਆ)-ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਇਕ ਰੋਜ਼ਾ ਸ਼ੁੱਕਲ ਅਸ਼ਟਮੀ ਸਮਾਗਮ 19 ਸਤੰਬਰ ਨੂੰ ਸਤਿਗੁਰੂ ਭੂਰੀਵਾਲੇ ਗੁਰੂਗੱਦੀ ਪਰੰਪਰਾ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਮਹਾਰਾਜ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲੇ ਜਗਤ ਗੁਰੂ ਬਾਬਾ ਗਰੀਬਦਾਸੀ ਰਚਿਤ ਬਾਣੀ ਦੇ ਆਦਿ ਅੰਤ ਦੇ ਪਾਠ ਦੇ ਭੋਗ ਪਾਉਣਗੇ ਤੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਦੁਆਰਾ ਨਿਹਾਲ ਕਰਨਗੇ।
ਅਜੀਤ ਡੈਸਕ
19-09-2026