17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੀਨੀਅਰ ਸਿਟੀਜ਼ਨਜ਼ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ ਵਟਾਂਦਰਾ

ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਤੇ ਪ੍ਰਧਾਨ ਐਸ.

Ad Position 21
No active advertisement
ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ। 17-09-2026
ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਤੇ ਪ੍ਰਧਾਨ ਐਸ. ਕੇ. ਪੁਰੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਦੇ ਆਰੰਭ ’ਚ ਚੇਅਰਮੈਨ ਵਰਮਾ ਵਲੋਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਨੂੰ ਆਖ ਕੇ ਸਵਾਗਤ ਕੀਤਾ। ਪ੍ਰਧਾਨ ਪੁਰੀ ਵਲੋਂ ਪਿਛਲੇ ਮਹੀਨੇ ਲਗਾਏ ਗਏ ਬੂਟੇ ਅਤੇ ਲਗਾਏ ਖੂਨਦਾਨ ਕੈਂਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜਨਰਲ ਸਕੱਤਰ ਸੁਖਦੇਵ ਸ਼ਾਰਦਾ ਵਲੋਂ ਪਿਛਲੇ ਮਹੀਨੇ ਦੀ ਮੀਟਿੰਗ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਦਿੱਤੀ। ਸਤੰਬਰ ਮਹੀਨੇ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਆਉਂਦੇ ਹਨ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਲੋਂ ਫੁੱਲ ਭੇਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿਚ ਸ਼ਾਮਿਲ ਹੋਏ ਡਾ. ਜਤਿਨ ਸਰੀਨ ਅਤੇ ਡਾ. ਮੀਨਾਕਸ਼ੀ ਮਿੱਤਲ ਨੇ ‘ਪ੍ਰੌਸਟੇਟ ਕੈਂਸਰ ਅਵੇਅਰਨੈਸ’ ਵਿਸ਼ੇ ’ਤੇ ਡੈਮੋ ਦੁਆਰਾ ਗੱਲਬਾਤ ਕਰਦੇ ਹੋਏ ਗਦੂਦਾਂ ਵਿੱਚ ਹੋਣ ਵਾਲੇ ਕੈਂਸਰ ਰੋਗ ਦੇ ਲੱਛਣ ਅਤੇ ਉਸ ਦੇ ਇਲਾਜ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਲਿਵਾਸਾ ਹਸਪਤਾਲ ਦੇ ਜੀ. ਐਮ. ਨੀਰਜ ਤਿਵਾੜੀ ਨੇ ਦੱਸਿਆ ਕਿ ਕੈਂਸਰ ਰੋਗ ਨਾਲ ਸੰਬੰਧਤ ਡਾਕਟਰ 30 ਅਕਤੂਬਰ ਤੱਕ ਹਰ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹਸਪਤਾਲ ਵਿਚ ਮੌਜੂਦ ਰਹਿਣਗੇ ਅਤੇ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਜਾਂਚ ਕਰਨਗੇ। ਇਸ ਦੌਰਾਨ ਮਰੀਜ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਆਦਿ ਨਹੀਂ ਲਈ ਜਾਵੇਗੀ। ਪ੍ਰਧਾਨਗੀ ਮੰਡਲ ਵਲੋਂ ਡਾ. ਜਤਿਨ ਸਰੀਨ, ਡਾ. ਮੀਨਾਕਸ਼ੀ ਮਿੱਤਲ ਤੇ ਜੀ. ਐਮ. ਨੀਰਜ ਤਿਵਾੜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਐਸੋਸੀਏਸ਼ਨ ਵਿਚ ਨਵੇਂ ਆਏ ਮੈਂਬਰ ਕੁਲਵਿੰਦਰ ਸਿੰਘ ਭੀਣ ਤੇ ਮਹਿੰਦਰ ਸਿੰਘ ਪੁੰਨੂੰ ਮਜਾਰਾ ਨੂੰ ਵੀ ਫੁੱਲ ਭੇਟ ਕਰ ਕੇ ਸਵਾਗਤ ਕੀਤਾ। ਅੰਤ ਵਿਚ ਚੇਅਰਮੈਨ ਵਰਮਾ ਵਲੋਂ ਮੀਟਿੰਗ ਵਿਚ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਲਾਹਕਾਰ ਪ੍ਰੋਫੈਸਰ ਐਸ. ਕੇ. ਬਰੂਟਾ , ਵਾਈਸ ਪ੍ਰਧਾਨ ਲਲਿਤ ਓਹਰੀ, ਸਕੱਤਰ ਹੁਸਨ ਲਾਲ ਬਾਲੀ, ਕੈਸ਼ੀਅਰ ਅਸ਼ੋਕ ਸ਼ਰਮਾ ਅਤੇ ਪ੍ਰੈੱਸ ਸਕੱਤਰ ਪ੍ਰਸ਼ੋਤਮ ਬੈਂਸ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੱਕਗੁਰੂ ’ਚ ਆਯੂਰਵੇਦ ਤੇ ਹੋਮਿਓਪੈਥੀ ਵਿਭਾਗ ਨੇ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਸੂਬੇਦਾਰ ਗੁਰਮੁੱਖ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ
Ad Position 24