ਪਿੰਡ ਪੁਹਾਰੀ ਛਿੰਝ ਮੇਲੇ ’ਚ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ
ਤਲਵਾੜਾ, 16 ਸਤੰਬਰ (ਮਹਿਤਾ)- ਕਮਾਹੀ ਦੇਵੀ ਖੇਤਰ ਦੇ ਪਿੰਡ ਪੁਹਾਰੀ ਦਾ ਸਲਾਨਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਇਸ ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਪਹੁੰਚੇ।
ਤਲਵਾੜਾ, 16 ਸਤੰਬਰ (ਮਹਿਤਾ)- ਕਮਾਹੀ ਦੇਵੀ ਖੇਤਰ ਦੇ ਪਿੰਡ ਪੁਹਾਰੀ ਦਾ ਸਲਾਨਾ ਛਿੰਝ ਮੇਲਾ ਸਮਾਪਤ ਹੁੰਦਾ ਹੋਇਆ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ। ਇਸ ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਪਹੁੰਚੇ। ਮੁੱਖ ਮਹਿਮਾਨ ਪਿੰਕੀ ਦਾ ਛਿੰਝ ਮੇਲੇ ’ਚ ਪਹੁੰਚਣ ’ਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਪਿੰਕੀ ਨੇ ਵੱਡੀ ਤੇ ਛੋਟੀ ਰੁਮਾਲੀ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਸੁਸ਼ੀਲ ਪਿੰਕੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਕੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਛਿੰਝ ਮੇਲੇ ਵਿਰਾਸਤ ਹਨ। ਛਿੰਝ ਮੇਲਿਆਂ ਨੂੰ ਹੋਰ ਵਧੀਆ ਢੰਗ ਨਾਲ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸ਼ਾਮ ਲਾਲ, ਨਰਿੰਦਰ, ਨਰੇਸ਼ ਠਾਕੁਰ, ਬਿੱਦਰ, ਕੁਲਵੀਰ ਸਿੰਘ, ਚੈਨ ਸਿੰਘ, ਨੇਕ ਮੁਹੰਮਦ, ਨੰਬਰਦਾਰ ਹਰਦੀਪ ਸਿੰਘ, ਸਰਪੰਚ ਜਸਵੰਤ ਸਿੰਘ, ਸਰਪੰਚ ਪਿਆਰੋ ਲਾਲ, ਬਾਲੀ ਮੁਹੰਮਦ, ਨੂਰ ਮੁਹੰਮਦ, ਬੰਟੀ, ਅਸ਼ੋਕ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਮਾਹੀ ਦੇਵੀ ਖੇਤਰ ਨਿਵਾਸੀ ਹਾਜ਼ਰ ਸਨ।