14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਾਜਵਾ ਦੇ ਵਿਛੋੜੇ ਨਾਲ ਅਕਾਲੀ ਸਿਆਸਤ ’ਚ ਪਿਆ ਡੂੰਘਾ ਖ਼ਲਾਅ-ਬੱਬਰ ਮਜਾਰਾ/ਬੜ੍ਹਵਾ

ਜਾਡਲਾ, 13 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਰਾਜ ਸਭਾ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਰਹੇ ਵਰਿੰਦਰ ਸਿੰਘ ਬਾਜਵਾ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ ਤੇ ਸਰਕਲ ਜਾਡਲਾ ਦੇ ਪ੍ਰਧਾਨ ਜਥੇਦਾਰ ਹਰਨੇਕ ਸਿੰਘ ਬੜ੍ਹਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਵਰਿੰਦਰ ਸਿੰਘ ਬਾਜਵਾ ਇਕ ਤਜ਼ਰਬੇਕਾਰ, ਸੂਝਵਾਨ ਤੇ ਜਥੇਬੰਦਕ ਸਮਰੱਥਾ ਵਾਲੇ ਆਗੂ ਸਨ, ਜਿਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲੰਮਾ ਸਮਾਂ ਅਹਿਮ ਭੂਮਿਕਾ ਨਿਭਾਈ।

Ad Position 21
repet_subhas-goyals [Copy P29]
ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ, ਜਥੇਦਾਰ ਹਰਨੇਕ ਸਿੰਘ ਬੜਵਾ 14-09-2026
ਜਾਡਲਾ, 13 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਰਾਜ ਸਭਾ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਰਹੇ ਵਰਿੰਦਰ ਸਿੰਘ ਬਾਜਵਾ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ ਤੇ ਸਰਕਲ ਜਾਡਲਾ ਦੇ ਪ੍ਰਧਾਨ ਜਥੇਦਾਰ ਹਰਨੇਕ ਸਿੰਘ ਬੜ੍ਹਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਵਰਿੰਦਰ ਸਿੰਘ ਬਾਜਵਾ ਇਕ ਤਜ਼ਰਬੇਕਾਰ, ਸੂਝਵਾਨ ਤੇ ਜਥੇਬੰਦਕ ਸਮਰੱਥਾ ਵਾਲੇ ਆਗੂ ਸਨ, ਜਿਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਲੰਮਾ ਸਮਾਂ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ ਜ਼ਿਲ੍ਹੇ ਵਿਚ ਆਪਣਾ ਮਜ਼ਬੂਤ ਸਿਆਸੀ ਆਧਾਰ ਕਾਇਮ ਕੀਤਾ ਅਤੇ ਕਈ ਆਗੂਆਂ ਤੇ ਵਰਕਰਾਂ ਨੂੰ ਸੰਗਠਨ ਨਾਲ ਜੋੜ ਕੇ ਇਕ ਮਜ਼ਬੂਤ ਟੀਮ ਤਿਆਰ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਜਵਾ ਦੀ ਸਿਆਸੀ ਦੂਰਅੰਦੇਸ਼ੀ, ਜਥੇਬੰਦਕ ਪਕੜ ਤੇ ਵਰਕਰਾਂ ਨਾਲ ਨਿੱਜੀ ਸਾਂਝ ਦਾ ਹੀ ਨਤੀਜਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹੇ ਵਿਚ ਕਈ ਵਾਰ ਮਜ਼ਬੂਤ ਸਿਆਸੀ ਪ੍ਰਦਰਸ਼ਨ ਕੀਤਾ ਅਤੇ ਪਾਰਟੀ ਦੇ ਵਿਧਾਇਕ ਚੁਣ ਕੇ ਵਿਧਾਨ ਸਭਾ ਤੱਕ ਪਹੁੰਚੇ। ਉਨ੍ਹਾਂ ਵਲੋਂ ਖੜ੍ਹੀ ਕੀਤੀ ਜਥੇਬੰਦਕ ਟੀਮ ਵਿਚੋਂ ਕਈ ਆਗੂ ਅੱਜ ਵੀ ਪੰਜਾਬ ਦੀ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਵਰਗੇ ਤਜਰਬੇਕਾਰ ਆਗੂ ਦਾ ਖ਼ਲਾਅ ਆਸਾਨੀ ਨਾਲ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਵਰਕਰਾਂ ’ਚ ਖੁਸ਼ੀ-ਵਿੱਕੀ ਚੌਧਰੀ ਕਾਠਗੜ੍ਹ ਅਗਲੀ ਖ਼ਬਰ ਬਾਬਾ ਸ਼ਹੀਦ ਮੰਦਰ ਪੋਜੇਵਾਲ ਵਿਖੇ ਸਾਲਾਨਾ ਭੰਡਾਰਾ ਕਰਵਾਇਆ
Ad Position 24