10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸਾਂਝਾ ਅਧਿਆਪਕ ਮੋਰਚਾ ਨੇ ਮਿਡ-ਡੇ-ਮੀਲ ਬੰਦ ਕਰਨ ਦੀ ਦਿੱਤੀ ਚਿਤਾਵਨੀ

ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਪ੍ਰਿਤਪਾਲ ਸਿੰਘ ਚੌਟਾਲਾ, ਜਸਵੀਰ ਤਲਵਾੜਾ, ਸਰਬਜੀਤ ਸਿੰਘ ਕੰਗ, ਸੁਰਜੀਤ ਰਾਜਾ, ਜਤਿੰਦਰ ਸਿੰਘ ਸੋਨੀ, ਉਂਕਾਰ ਸਿੰਘ ਸੂਸ, ਮਨਜੀਤ ਸਿੰਘ ਕਠਾਣਾ ਦੀ ਅਗਵਾਈ ‘ਚ ਹੋਈ, ਜਿਸ ‘ ਚ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਇਸ ਦੀ ਇਸ਼ਤਿਹਾਰਬਾਜ਼ੀ ‘ਚ ਕੋਈ ਕਸਰ ਨਹੀਂ ਛੱਡ ਰਹੀ, ਪਰ ਅਸਲ ਹਕੀਕਤ ਇਹ ਹੈ ਕਿ ਪੰਜਾਬ ‘ਚ ਹਜ਼ਾਰਾਂ ਅਧਿਆਪਕ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਪੱਲਿਓਂ ਅਤੇ ਉਧਾਰੀ ਸਦਕਾ ਪੰਜਾਬ ਭਰ ਦੇ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਪ੍ਰਿਤਪਾਲ ਸਿੰਘ ਚੌਟਾਲਾ, ਜਸਵੀਰ ਤਲਵਾੜਾ, ਸਰਬਜੀਤ ਸਿੰਘ ਕੰਗ, ਸੁਰਜੀਤ ਰਾਜਾ, ਜਤਿੰਦਰ ਸਿੰਘ ਸੋਨੀ, ਉਂਕਾਰ ਸਿੰਘ ਸੂਸ, ਮਨਜੀਤ ਸਿੰਘ ਕਠਾਣਾ ਦੀ ਅਗਵਾਈ ‘ਚ ਹੋਈ, ਜਿਸ ‘ ਚ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਜੋ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਇਸ ਦੀ ਇਸ਼ਤਿਹਾਰਬਾਜ਼ੀ ‘ਚ ਕੋਈ ਕਸਰ ਨਹੀਂ ਛੱਡ ਰਹੀ, ਪਰ ਅਸਲ ਹਕੀਕਤ ਇਹ ਹੈ ਕਿ ਪੰਜਾਬ ‘ਚ ਹਜ਼ਾਰਾਂ ਅਧਿਆਪਕ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਪੱਲਿਓਂ ਅਤੇ ਉਧਾਰੀ ਸਦਕਾ ਪੰਜਾਬ ਭਰ ਦੇ ਯੂ.ਕੇ.ਜੀ. ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਖੁਆ ਰਹੇ ਹਨ ਅਤੇ ਮੌਜੂਦਾ ਹਾਲਾਤਾਂ ਵਿਚ ਦੁਕਾਨਦਾਰਾਂ ਨੇ ਉਧਾਰ ਰਾਸ਼ਨ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ‘ਤੇ ਅਧਿਆਪਕ ਜਥੇਬੰਦੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 30 ਸਤੰਬਰ ਤੱਕ ਜੇਕਰ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਮਿਡ-ਡੇ-ਮੀਲ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਹੁੰਦੀ ਤਾਂ ਜ਼ਿਲ੍ਹੇ ਦੇ ਅਧਿਆਪਕ 1 ਅਕਤੂਬਰ ਤੋਂ ਰਾਸ਼ੀ ਨਾ ਹੋਣ ਕਰਕੇ ਮਿਡ-ਡੇ-ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਮਿਡ-ਡੇ-ਮੀਲ ਸੁਸਾਇਟੀ ਵਲੋਂ ਰਾਸ਼ੀ ਨਾ ਹੋਣ ‘ ਤੇ ਸਕੂਲਾਂ ਵਿਚ ਮਿਡ-ਡੇ -ਮੀਲ ਜਾਰੀ ਰੱਖਣ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸ ਸਦਕਾ ਪੰਜਾਬ ਦੇ ਅਧਿਆਪਕ ਪਹਿਲਾਂ ਹੀ ਲੱਖਾਂ ਰੁਪਏ ਦੀ ਉਧਾਰੀ ਚੱਕ ਕੇ ਇਸ ਯੋਜਨਾ ਨੂੰ ਚਲਾ ਰਹੇ ਹਨ, ਪਰ ਸਰਕਾਰ ਦੀ ਇਸ ਪ੍ਰਤੀ ਬੇਰੁਖ਼ੀ ਨੂੰ ਦੇਖਦੇ ਹੋਏ ਅਧਿਆਪਕ ਮਿਡ-ਡੇ-ਮੀਲ ਨੂੰ ਬੰਦ ਕਰਨ ਲਈ ਮਜਬੂਰ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਧੂਤ, ਸੁਨੀਲ ਸ਼ਰਮਾ, ਪ੍ਰਿੰਸ ਪਲਿਆਲ ਗੜ੍ਹਦੀਵਾਲਾ, ਵਿਕਾਸ ਸ਼ਰਮਾ, ਰਜਤ ਮਹਾਜਨ, ਅਮਰ ਸਿੰਘ, ਵਰਿੰਦਰ ਵਿੱਕੀ, ਨਰਿੰਦਰ ਅਜਨੋਹਾ, ਅਸ਼ਵਨੀ ਰਾਣਾ, ਰਣਵੀਰ ਸਿੰਘ, ਪਰਮਜੀਤ ਕਾਤਿਬ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਤੀਸ਼ ਕੁਮਾਰ, ਜਸਵਿੰਦਰ ਬੁੱਲ੍ਹੋਵਾਲ, ਉਮੇਸ਼ ਕੁਮਾਰ, ਅਮਰਜੀਤ ਸਿੰਘ, ਨਰੇਸ਼ ਮਿੱਡਾ, ਮਨਜੀਤ ਸਿੰਘ ਬੌਬੀ, ਗੁਰਦੀਪ ਸਿੰਘ ਖੁਣ ਖੁਣ, ਮਨਜਿੰਦਰ ਸਿੰਘ ਢਾਂਡਾ, ਰਣਵੀਰ ਸਿੰਘ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਜਸਵੰਤ ਸਿੰਘ, ਸਚਿਨ ਕੁਮਾਰ, ਰਾਜੇਸ਼ ਅਰੋੜਾ, ਬਲਵਿੰਦਰ ਟਾਂਕ, ਪਰਸ ਰਾਮ, ਮਨਜੀਤ ਸਿੰਘ, ਉਂਕਾਰ ਸਿੰਘ, ਮਨੋਜ ਰਤਨ, ਰਾਜ ਕੁਮਾਰ, ਦਵਿੰਦਰ ਸਿੰਘ, ਅਨੂਪਮ ਰਤਨ ਅਤੇ ਕਮਲਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਗੁਰਮਤਿ ਸਮਾਗਮ 12 ਨੂੰ ਡਾ. ਅੰਬੇਡਕਰ ਦੀ ਮੂਰਤੀ ਨਾਲ ਛੇੜਛਾੜ ਦ... ਅਗਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਨੇ ਮਨਾਇਆ ਸਾਖ਼ਰਤਾ ਦਿਵਸ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24